ਯੌਨ ਸੋਸ਼ਣ ਮਾਮਲੇ ''ਚ ਪੰਜ ਸਾਬਕਾ ਹਾਕੀ ਖਿਡਾਰੀ ਬਰੀ

Friday, Jul 25, 2025 - 10:54 AM (IST)

ਯੌਨ ਸੋਸ਼ਣ ਮਾਮਲੇ ''ਚ ਪੰਜ ਸਾਬਕਾ ਹਾਕੀ ਖਿਡਾਰੀ ਬਰੀ

ਵੈਨਕੂਵਰ (ਮਲਕੀਤ ਸਿੰਘ)- ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੈਸ਼ਨਲ ਹਾਕੀ ਲੀਗ ਨਾਲ ਸੰਬੰਧਿਤ ਪੰਜ ਸਾਬਕਾ ਹਾਕੀ ਖਿਡਾਰੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2018 'ਚ ਓਂਟਾਰੀਓ 'ਚ ਵਾਪਰੀ ਇੱਕ ਘਟਨਾ 'ਚ ਇੱਕ ਔਰਤ ਵੱਲੋਂ ਉਕਤ ਖਿਡਾਰੀਆਂ 'ਤੇ ਉਸਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਮਗਰੋਂ ਅਦਾਲਤ 'ਚ ਪੁੱਜੇ ਇਸ ਮਾਮਲੇ ਦੌਰਾਨ ਮਾਨਯੋਗ ਅਦਾਲਤ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਦਿਆਂ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ Green card ਧਾਰਕਾਂ ਲਈ ਨਵੇਂ ਹੁਕਮ ਜਾਰੀ

ਇਸ ਦੌਰਾਨ 24 ਜਨਵਰੀ ਨੂੰ ਉਕਤ ਔਰਤ ਵੱਲੋਂ ਇਹਨਾਂ ਪੰਜ ਖਿਡਾਰੀਆਂ ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸਾਂ 'ਚ ਸਬੂਤਾਂ ਦੀ ਘਾਟ ਕਾਰਨ ਉਕਤ ਪੰਜਾਂ ਖਿਡਾਰੀਆਂ ਨੂੰ ਬਰੀ ਕਰ ਼ੌਦਿੱਤਾ ਗਿਆ। ਦੂਸਰੇ ਪਾਸੇ ਨੈਸ਼ਨਲ ਹਾਕੀ ਲੀਗ ਵੱਲੋਂ ਆਪਣੇ ਪੱਧਰ 'ਤੇ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਣ ਦਾ ਫ਼ੈਸਲਾ ਬਰਕਰਾਰ ਰੱਖਿਆ ਗਿਆ ਹੈ। ਹਾਕੀ ਖਿਡਾਰੀਆਂ ਦੀ ਇੱਕ ਯੂਨੀਅਨ ਵੱਲੋਂ ਬਰੀ ਹੋਏ ਇਨ੍ਹਾੰ ਖਿਡਾਰੀਆਂ ਨੂੰ ਤੁਰੰਤ ਖੇਡ ਗਤੀਵਿਧੀਆਂ 'ਚ ਸਾਮਿਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News