‘ਸਰਬੱਤ ਦਾ ਭਲਾ ਟਰਸਟ’ ਵੱਲੋਂ ਸ੍ਰੀ ਅਨੰਦਪੁਰ ਸਾਹਿਬ 'ਚ ਯੂਨੀਵਰਸਿਟੀ ਬਣਾਉਣ ਦਾ ਫੈ਼ਸਲਾ

Wednesday, Aug 13, 2025 - 11:37 AM (IST)

‘ਸਰਬੱਤ ਦਾ ਭਲਾ ਟਰਸਟ’ ਵੱਲੋਂ ਸ੍ਰੀ ਅਨੰਦਪੁਰ ਸਾਹਿਬ 'ਚ ਯੂਨੀਵਰਸਿਟੀ ਬਣਾਉਣ ਦਾ ਫੈ਼ਸਲਾ

ਵੈਨਕੂਵਰ (ਮਲਕੀਤ ਸਿੰਘ)- ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ‘ਸਰਬੱਤ ਦਾ ਭਲਾ ਟਰਸਟ’ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਵਰਸਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ‘ਸਰਬੱਤ ਦਾ ਭਲਾ ਟਰਸਟ’ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ ਐਸ.ਪੀ ਸਿੰਘ ਉਬਰਾਏ ਵੱਲੋਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ| ਕੈਨੇਡਾ ਦੌਰੇ 'ਤੇ ਆਏ ਡਾ ਐਸ.ਪੀ ਸਿੰਘ ਉਬਰਾਏ ਨੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੇ ਸਕੋਟ ਰੋਡ 'ਤੇ ਸਥਿਤ ਮਹਾਰਾਣੀ ਰੈਸਟੋਰੈਂਟ 'ਚ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਫ਼ੈਸਲੇ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ 'ਚ ਲੋੜਵੰਦ ਵਿਦਿਆਰਥੀਆਂ ਨੂੰ ਬੈਚਲਰ, ਮਾਸਟਰ ਅਤੇ ਪੀ.ਐਚ.ਡੀ ਤੱਕ ਦੀ ਉਚੇਰੀ ਪੜ੍ਹਾਈ ਫਰੀ ਕਰਾਈ ਜਾਏਗੀ| ਉਹਨਾਂ ਇਹ ਵੀ ਦੱਸਿਆ ਕਿ ਇਸ ਮੰਤਵ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ ਅਤੇ ਹੁਣ ਲੜੀਂਦੇ ਮਾਪਦੰਡ ਪੂਰੇ ਕਰਨ ਲਈ ਕਾਰਜ ਜਾਰੀ ਹਨ। ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ 'ਚ ਛੋਟੇ ਕੋਰਸਾਂ ਤੋਂ ਇਲਾਵਾ ਆਨ ਲਾਈਨ ਕੋਰਸਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹੋਸਟਲ ਅਤੇ ਅਤੇ ਖਾਣੇ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ|  

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਸਿੱਖ ਵਿਅਕਤੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਉਨਾ ਦੱਸਿਆ ਕਿ 2009 ਤੋਂ ਹੋਂਦ ਵਿੱਚ ਆਏ ‘ਸਰਬੱਤ ਦਾ ਭਲਾ ਟਰਸਟ’ ਵੱਲੋਂ ਹਰ ਸਾਲ 1300 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਉਚੇਰੀ ਸਿੱਖਿਆ ਫਰੀ ਦਿਵਾਉਣ ਸਬੰਧੀ ਚੋਣ ਕੀਤੀ ਜਾਂਦੀ ਹੈ ਅਤੇ ਹੁਣ ਤੱਕ 11000 ਦੇ ਕਰੀਬ ਬੱਚੇ ਚੁਣੇ ਜਾ ਚੁੱਕੇ ਹਨ| ਅਖੀਰ 'ਚ ਡਾ ਉਬਰਾਏ ਨੇ ਦੱਸਿਆ ਕਿ ਹੁਣ ਤੱਕ ਉਕਤ ਟਰਸਟ ਵੱਲੋਂ ਵਿਦੇਸ਼ਾਂ ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉੱਪਰ ਭਾਰਤੀਆਂ ਦੀ ਜਾਨ ਬਚਾਉਣ ਅਤੇ ਵਿਦੇਸ਼ੀ ਧਰਤੀਆਂ 'ਤੇ ਰਹਿ ਰਹੇ ਕਈ ਭਾਰਤੀਆਂ ਦੀਆਂ ਲਾਸ਼ਾਂ ਦਾ ਵਤਨ ਪਹੁੰਚਾਉਣ ਦਾ ਵੀ ਕਾਰਜ ਵੀ ਕੀਤਾ ਗਿਆ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਰਾਜ ਚੌਹਾਨ ,ਗੁਰੂ ਨਾਨਕ ਫੂਡ ਬੈਂਕ ਦੇ ਬਾਨੀ ਗਿਆਨੀ ਨਰਿੰਦਰ ਸਿੰਘ ,ਸਾਂਝਾ ਟੀਵੀ ਦੇ ਸੀ.ਈ.ਓ ਬਿੱਲਾ ਸੰਧੂ, ਟੀਵੀ ਹੋਸਟ ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਚੋਹਲਾ, ਜੈਜ ਗਿਲ ਅਤੇ ਅਜਮੇਰ ਸਿੰਘ ਭਾਗਪੁਰ ਵੀ ਹਾਜ਼ਰ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News