ਹੈਮਿਲਟਨ ਗੋਲੀਕਾਂਡ: ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਮਾਮਲੇ 'ਚ ਇਕ ਗ੍ਰਿਫ਼ਤਾਰ

Thursday, Aug 07, 2025 - 11:39 PM (IST)

ਹੈਮਿਲਟਨ ਗੋਲੀਕਾਂਡ: ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਮਾਮਲੇ 'ਚ ਇਕ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ - ਕੈਨੇਡਾ ਦੇ ਹੈਮਿਲਟਨ ਸ਼ਹਿਰ 'ਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਰਸਿਮਰਤ, ਜੋ ਕਿ ਮੋਹਾਕ ਕਾਲਜ ਦੀ ਵਿਦਿਆਰਥਣ ਸੀ, 17 ਅਪ੍ਰੈਲ 2025 ਨੂੰ ਇੱਕ ਬੱਸ ਸਟਾਪ ਉਤੇ ਗੋਲੀ ਚੱਲਣ ਕਾਰਨ ਮਾਰੀ ਗਈ ਸੀ।

ਉਹ ਇੱਕ ਜਿਮ ਤੋਂ ਨਿਕਲ ਕੇ ਘਰ ਵਾਪਸ ਜਾਂ ਰਹੀ ਸੀ ਜਦੋਂ Upper James Street ਅਤੇ South Bend Road ਦੇ ਨੇੜੇ ਵਾਪਰੇ ਗੋਲੀਕਾਂਡ ਵਿੱਚ ਇਕ ਗੋਲੀ ਉਸ ਨੂੰ ਲੱਗ ਗਈ। ਤਫਤੀਸ਼ ਦੌਰਾਨ ਪੁਲਸ ਨੇ ਪਤਾ ਲਾਇਆ ਕਿ ਕਈ ਵਾਹਨਾਂ ਵਿਚ ਬੈਠੇ ਲੋਕਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਦੌਰਾਨ ਬੇਤਹਾਸ਼ਾ ਗੋਲੀਆਂ ਚਲੀਆਂ। ਹਰਸਿਮਰਤ ਇਸ ਘਟਨਾ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਸੀ – ਉਹ ਸਿਰਫ਼ ਇੱਕ ਮਾਸੂਮ ਦਰਸ਼ਕ ਸੀ।

5 ਅਗਸਤ 2025 ਨੂੰ ਹੈਮਿਲਟਨ ਪੁਲਸ ਨੇ ਨਿਆਗਰਾ ਰੀਜਨਲ ਪੁਲਸ ਦੀ ਮਦਦ ਨਾਲ 32 ਸਾਲਾ ਜੇਰਡੇਨ ਫੋਸਟਰ ਨੂੰ ਨਿਆਗਰਾ ਫਾਲਸ ਤੋਂ ਗ੍ਰਿਫ਼ਤਾਰ ਕੀਤਾ। ਉਸ ਨੂੰ 6 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ 'ਤੇ ਇਹ ਦੋਸ਼ ਲਗਾਏ ਗਏ ਹਨ:

  • ਹਰਸਿਮਰਤ ਰੰਧਾਵਾ ਦੀ ਪਹਿਲੀ ਦਰਜੇ ਦੀ ਹੱਤਿਆ
  • 3 ਵਾਰ ਹੱਤਿਆ ਦੀ ਕੋਸ਼ਿਸ਼

ਪੁਲਸ ਨੂੰ ਵਿਸ਼ਵਾਸ ਹੈ ਕਿ ਇਸ ਹਿੰਸਕ ਝਗੜੇ ਵਿੱਚ ਘੱਟੋ-ਘੱਟ ਸੱਤ ਲੋਕ ਸ਼ਾਮਲ ਸਨ। ਤਫਤੀਸ਼ ਅਜੇ ਵੀ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕੰਮ ਕੀਤਾ ਜਾ ਰਿਹਾ ਹੈ।

ਹੈਮਿਲਟਨ ਪੁਲਸ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਅੱਗੇ ਆ ਕੇ ਜਾਂਚ ਵਿਚ ਮਦਦ ਕੀਤੀ। ਕਿਸੇ ਵੀ ਹੋਰ ਜਾਣਕਾਰੀ ਲਈ Detective Alex Buck ਨੂੰ 905-546-4123 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜੇ ਤੁਸੀਂ ਗੁਪਤ ਤੌਰ 'ਤੇ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਤੁਸੀਂ Crime Stoppers ਨੂੰ 1-800-222-8477 'ਤੇ ਕਾਲ ਕਰ ਸਕਦੇ ਹੋ ਜਾਂ www.crimestoppershamilton.com 'ਤੇ ਔਨਲਾਈਨ ਟਿਪ ਦੇ ਸਕਦੇ ਹੋ।
 


author

Inder Prajapati

Content Editor

Related News