ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਕੈਨੇਡਾ ਦੇ ਸਾਬਕਾ PM ਜਸਟਿਨ ਟਰੂਡੋ!

Friday, Aug 01, 2025 - 12:27 PM (IST)

ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਕੈਨੇਡਾ ਦੇ ਸਾਬਕਾ PM ਜਸਟਿਨ ਟਰੂਡੋ!

ਇੰਟਰਨੈਸ਼ਨਲ ਡੈਸਕ– ਅਮਰੀਕੀ ਪੌਪ ਸਟਾਰ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰ ਫਿਰ ਸੁਰਖੀਆਂ 'ਚ ਹਨ। 28 ਜੁਲਾਈ ਨੂੰ ਦੋਹਾਂ ਨੂੰ ਮੌਂਟਰੀਅਲ ਦੇ ਇੱਕ ਰੈਸਟੋਰੈਂਟ 'ਚ ਇਕੱਠੇ ਡਿਨਰ ਕਰਦੇ ਹੋਏ ਦੇਖਿਆ ਗਿਆ, ਜਿਸ ਤੋਂ ਸਿਰਫ਼ 2 ਦਿਨ ਬਾਅਦ ਟਰੂਡੋ ਨੂੰ ਕੈਟੀ ਪੈਰੀ ਦੇ ਲਾਈਫਟਾਈਮਜ਼ ਟੂਰ ਕੰਸਰਟ 'ਚ ਜੋਸ਼ੀਲੇ ਤਰੀਕੇ ਨਾਲ ਚੀਅਰ ਕਰਦੇ ਹੋਏ ਕੈਮਰੇ 'ਚ ਕੈਦ ਕੀਤਾ ਗਿਆ।

ਇਹ ਵੀ ਪੜ੍ਹੋ: ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਨਵੀਂ ਵਾਇਰਲ ਵੀਡੀਓ ਤੋਂ ਬਾਅਦ ਸ਼ੁਰੂ ਹੋਈਆਂ ਅਟਕਲਾਂ

ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

30 ਜੁਲਾਈ ਨੂੰ ਮੌਂਟਰੀਅਲ ਦੇ ਬੈਲ ਸੈਂਟਰ 'ਚ ਹੋਏ ਕੈਟੀ ਦੇ ਸੋਲਡ ਆਉਟ ਕੰਸਰਟ 'ਚ ਜਸਟਿਨ ਟਰੂਡੋ ਕਾਲੇ ਰੰਗ ਟੀ-ਸ਼ਰਟ 'ਚ ਕੈਜ਼ੁਅਲ ਲੁੱਕ 'ਚ ਮੌਜੂਦ ਸਨ। ਉਹ ਮੁਸਕਰਾ ਰਹੇ ਸਨ ਤੇ ਪੂਰੀ ਤਰ੍ਹਾਂ ਝੂਮ ਰਹੇ ਸਨ। ਇਹ ਦ੍ਰਿਸ਼ ਇੱਕ ਆਮ ਫੈਨ ਵਾਂਗ ਨਹੀਂ, ਸਗੋਂ ਕਿਸੇ ਖਾਸ ਵਰਗਾ ਲੱਗ ਰਿਹਾ ਸੀ।

ਇਹ ਵੀ ਪੜ੍ਹੋ: ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ

ਕੈਟੀ ਅਤੇ ਟਰੂਡੋ ਦੀ ਡਿਨਰ ਡੇਟ

2 ਦਿਨ ਪਹਿਲਾਂ, ਦੋਹਾਂ ਨੂੰ ਮੌਂਟਰੀਅਲ ਦੇ Le Plateau ਇਲਾਕੇ ਦੇ ਇੱਕ ਰੈਸਟੋਰੈਂਟ Le Violon 'ਚ ਡਿਨਰ ਕਰਦੇ ਹੋਏ ਦੇਖਿਆ ਗਿਆ ਸੀ। ਕੈਟੀ ਅਤੇ ਟਰੂਡੋ ਦੀ ਇਹ ਮੁਲਾਕਾਤ ਕਿਸੇ ਆਮ ਸੇਲਿਬ੍ਰਿਟੀ ਵਰਗੀ ਨਹੀਂ ਸੀ ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਸੁਰੱਖਿਆ ਗਾਰਡ ਵੀ ਸਖ਼ਤ ਨਿਗਰਾਨੀ 'ਤੇ ਨਜ਼ਰ ਆਏ। 

ਇਹ ਵੀ ਪੜ੍ਹੋ: ਤਲਾਕ ਮਗਰੋਂ ਕ੍ਰਿਕਟਰ ਯੁਜ਼ਵੇਂਦਰ ਨੇ ਪਹਿਲੀ ਵਾਰ ਤੋੜੀ ਚੁੱਪੀ, ਦੱਸਿਆ ਕਿਉਂ ਹੋਏ ਧਨਸ਼੍ਰੀ ਤੋਂ ਵੱਖ

ਦੋਹਾਂ ਦੀ ਨਿੱਜੀ ਜ਼ਿੰਦਗੀ

ਕੈਟੀ ਪੈਰੀ ਹਾਲ ਹੀ ਵਿੱਚ ਆਪਣੇ ਲੰਬੇ ਸਮੇਂ ਦੇ ਸਾਥੀ ਆਰਲੈਂਡੋ ਬਲੂਮ ਤੋਂ ਅਲੱਗ ਹੋ ਗਈ ਹੈ। ਦੋਹਾਂ ਦੀ 2019 'ਚ ਮੰਗਣੀ ਹੋਈ ਅਤੇ 2020 'ਚ ਉਨ੍ਹਾਂ ਦੀ ਧੀ ਡੇਜ਼ੀ ਡਵ ਦਾ ਜਨਮ ਹੋਇਆ। ਉਥੇ ਹੀ ਜਸਟਿਨ ਟਰੂਡੋ ਨੇ ਅਗਸਤ 2023 'ਚ ਆਪਣੀ ਪਤਨੀ ਸੋਫੀ ਗਰੇਗੋਆਰ ਟਰੂਡੋ ਨਾਲ 18 ਸਾਲਾਂ ਦੇ ਵਿਆਹ ਬਾਅਦ ਅਲੱਗ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ 3 ਬੱਚੇ ਹਨ: ਜ਼ਾਵੀਅਰ, ਏਲਾ-ਗਰੇਸ ਅਤੇ ਹਾਦਰੀਐਨ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ

ਦੋਸਤੀ ਜਾਂ ਕੁਝ ਹੋਰ?

ਹਾਲਾਂਕਿ ਕੈਟੀ ਅਤੇ ਟਰੂਡੋ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ, ਪਰ ਦੋਹਾਂ ਦੀ ਨਜ਼ਦੀਕੀਆਂ ਤੇ ਸੋਸ਼ਲ ਮੀਡੀਆ ਦੀ ਭੂਮਿਕਾ ਨੇ ਉਨ੍ਹਾਂ ਨੂੰ "Couple" ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News