ਸਰੀ ''ਚ ਗੁਰਦੁਆਰਾ ਖ਼ਾਲਸਾ ਦੀਵਾਨ ਸੋਸਾਇਟੀ ਦੀ ਚਾਰਦੀਵਾਰੀ ''ਤੇ ਲਾਏ ਗਏ ਖ਼ਾਲਿਸਤਾਨੀ ਝੰਡੇ, ਸੰਗਤਾਂ ''ਚ ਰੋਸ

Tuesday, Aug 12, 2025 - 01:26 PM (IST)

ਸਰੀ ''ਚ ਗੁਰਦੁਆਰਾ ਖ਼ਾਲਸਾ ਦੀਵਾਨ ਸੋਸਾਇਟੀ ਦੀ ਚਾਰਦੀਵਾਰੀ ''ਤੇ ਲਾਏ ਗਏ ਖ਼ਾਲਿਸਤਾਨੀ ਝੰਡੇ, ਸੰਗਤਾਂ ''ਚ ਰੋਸ

ਸਰੀ- ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਸੀਨੀਅਰ ਸੈਂਟਰ 'ਤੇ ਕਬਜ਼ੇ ਦੀ ਘਟਨਾ ਤੋਂ ਬਾਅਦ, ਹੁਣ ਸ਼ਰਾਰਤੀ ਤੱਤਾਂ ਨੇ ਯਾਰਕ ਬਿਜ਼ਨੈਸ ਸੈਂਟਰ ਵਿੱਚ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੋਸਾਇਟੀ ਦੀ ਚਾਰਦੀਵਾਰੀ 'ਤੇ ਖ਼ਾਲਿਸਤਾਨੀ ਝੰਡੇ ਲਗਾ ਦਿੱਤੇ। ਇਸਨੂੰ ਸੰਗਤ ਅਤੇ ਪ੍ਰਬੰਧਕ ਕਮੇਟੀ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ, ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਲ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਬੇਪਰਵਾਹੀ ਨੇ ਸ਼ਰਾਰਤੀ ਤੱਤਾਂ ਦੇ ਹੌਸਲੇ ਹੋਰ ਵਧਾ ਦਿੱਤੇ ਹਨ। ਸ਼ਹਿਰ ਦੀਆਂ ਸ਼ਾਂਤੀਪਸੰਦ ਸੰਸਥਾਵਾਂ ਅਤੇ ਪ੍ਰਮੁੱਖ ਨਾਗਰਿਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰਕੇ ਸ਼ਹਿਰ ਵਿੱਚ ਅਮਨ, ਕਾਨੂੰਨ ਅਤੇ ਜਨਤਾ ਦਾ ਭਰੋਸਾ ਬਹਾਲ ਕਰੇ।


author

cherry

Content Editor

Related News