ਕੈਨੇਡਾ ''ਚ ਕੱਟੜਪੰਥੀਆਂ ਦੀ ਯੋਜਨਾ ਅਸਫਲ, ਕੌਂਸਲਰ ਕੈਂਪ ਸਫਲਤਾਪੂਰਵਕ ਸੰਪੰਨ

Monday, Aug 11, 2025 - 11:29 AM (IST)

ਕੈਨੇਡਾ ''ਚ ਕੱਟੜਪੰਥੀਆਂ ਦੀ ਯੋਜਨਾ ਅਸਫਲ, ਕੌਂਸਲਰ ਕੈਂਪ ਸਫਲਤਾਪੂਰਵਕ ਸੰਪੰਨ

ਟੋਰਾਂਟੋ: ਕੈਨੇਡਾ ਵਿਚ ਕੱਟੜਪੰਥੀਆਂ ਦੀ ਵੱਡੀ ਯੋਜਨਾ ਅਸਫਲ ਹੋ ਗਈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਸਾਲ ਕੈਨੇਡਾ ਵਿੱਚ ਇੱਕ ਭਾਰਤੀ ਮਿਸ਼ਨ ਦੁਆਰਾ ਆਯੋਜਿਤ ਪਹਿਲਾ ਕੌਂਸਲਰ ਕੈਂਪ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸਮਾਪਤ ਹੋਇਆ। ਜਦੋਂ ਕਿ ਇਸ ਦੌਰਾਨ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀ ਕੁਝ ਦੂਰੀ 'ਤੇ ਇਕੱਠੇ ਹੋਏ ਸਨ। ਇਹ ਕੈਂਪ ਐਬਟਸਫੋਰਡ ਸ਼ਹਿਰ ਵਿੱਚ ਖਾਲਸਾ ਦੀਵਾਨ ਸੋਸਾਇਟੀ ਦੇ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਕੀਤਾ ਗਿਆ ਸੀ। ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਤੋਂ ਪਹਿਲਾਂ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਕੈਂਪ ਦੌਰਾਨ ਪਾਸਪੋਰਟ ਸੇਵਾਵਾਂ, ਭਾਰਤ ਦੇ ਵਿਦੇਸ਼ੀ ਨਾਗਰਿਕ (OCI) ਅਤੇ ਤਸਦੀਕ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾਣੀਆਂ ਸਨ। ਜੁਲਾਈ ਅਤੇ ਅਗਸਤ ਦੇ ਕੈਂਪਾਂ ਦੌਰਾਨ 500 ਤੋਂ ਵੱਧ ਭਾਰਤੀ ਨਾਗਰਿਕਾਂ ਅਤੇ ਇੰਡੋ-ਕੈਨੇਡੀਅਨ ਡਾਇਸਪੋਰਾ ਦੇ ਮੈਂਬਰਾਂ ਨੇ ਪਾਸਪੋਰਟ ਮੁੜ ਜਾਰੀ ਕਰਨ, ਓ.ਸੀ.ਆਈ, ਪੀ.ਸੀ.ਸੀ, ਭਾਰਤੀ ਪਾਸਪੋਰਟ ਸਮਰਪਣ ਆਦਿ ਨਾਲ ਸਬੰਧਤ ਕੌਂਸਲਰ ਸੇਵਾਵਾਂ ਦਾ ਲਾਭ ਉਠਾਇਆ।

PunjabKesari

ਸੁਸਾਇਟੀ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਖਾਲਿਸਤਾਨ ਪੱਖੀ ਤੱਤਾਂ ਨੇ ਕੈਂਪ ਵਿੱਚ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ 50 ਮੀਟਰ ਦੀ ਦੂਰੀ 'ਤੇ ਰੱਖਿਆ ਗਿਆ ਕਿਉਂਕਿ ਇਸ ਸਬੰਧ ਵਿੱਚ ਪਿਛਲੇ ਹਫ਼ਤੇ ਅਦਾਲਤ ਦਾ ਹੁਕਮ ਪ੍ਰਾਪਤ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕੈਂਪ ਗੁਰਦੁਆਰਾ ਸਾਹਿਬ ਦੀ ਬੇਨਤੀ 'ਤੇ ਆਯੋਜਿਤ ਕੀਤਾ ਗਿਆ ਸੀ ਕਿਉਂਕਿ ਸਥਾਨਕ ਭਾਈਚਾਰੇ ਨੇ ਭਾਰਤ ਦੀ ਯਾਤਰਾ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਲਈ ਇੱਕ ਸੁਵਿਧਾਜਨਕ ਸਥਾਨ ਦੀ ਮੰਗ ਕੀਤੀ ਸੀ। ਗੁਰਦੁਆਰਾ ਸਾਹਿਬ ਇਸ ਸਾਲ ਦੇ ਅੰਤ ਵਿੱਚ ਬਜ਼ੁਰਗਾਂ ਲਈ ਇੱਕ ਜੀਵਨ ਸਰਟੀਫਿਕੇਟ ਕੈਂਪ ਵੀ ਆਯੋਜਿਤ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ: ਬੱਚਿਆਂ ਦਾ ਜ਼ਬਰਦਸਤੀ ਕਰਾਇਆ ਜਾ ਰਿਹੈ ਧਰਮ ਪਰਿਵਰਤਨ

ਜਾਣਕਾਰੀ ਮੁਤਾਬਕ ਇਸ ਦੌਰਾਨ ਕੁਝ ਕੁ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ। ਪਿਛਲੇ ਸਾਲ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਕੌਂਸਲਰ ਕੈਂਪਾਂ ਦੇ ਕੰਮ ਵਿਚ ਰੁਕਾਵਟ ਪਾਈ, ਜਿਸ ਦੇ ਨਤੀਜੇ ਵਜੋਂ ਸੇਵਾਵਾਂ ਵਿੱਚ ਵਿਘਨ ਪਿਆ ਅਤੇ ਹਿੰਸਾ ਵੀ ਹੋਈ। ਤਣਾਅਪੂਰਨ ਸਥਿਤੀਆਂ ਕਾਰਨ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਕਈ ਵਾਰ ਰੱਦ ਵੀ ਕਰਨੇ ਪਏ। ਹਾਲਾਂਕਿ ਵੈਨਕੂਵਰ ਵਿੱਚ ਖਾਲਸਾ ਦੀਵਾਨ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਗੁਰਦੁਆਰਿਆਂ ਦੁਆਰਾ ਕੈਂਪ  ਸਫਲਤਾਪੂਰਵਕ ਸੰਪੰਨ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News