ਕੈਨੇਡਾ ਪੁਲਿਸ ਵੱਲੋਂ ਹਥਿਆਰਾਂ 'ਚ ‘ਬੋਲਾ ਰੈਪ’ ਯੰਤਰ ਸ਼ਾਮਿਲ
Friday, Aug 08, 2025 - 02:11 PM (IST)

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੈਂਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਸਫੋਰਡ ਸ਼ਹਿਰ ਦੀ ਪੁਲਿਸ ਵੱਲੋਂ 'ਬੋਲਾ ਰੈਪ' ਯੰਤਰ ਨੂੰ ਆਪਣੇ ਹਥਿਆਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤਕਨੀਕ ਦੀ ਹਾਲ ਹੀ ਵਿਚ ਪ੍ਰੈਕਟੀਕਲ ਤੌਰ 'ਤੇ ਵਰਤੋਂ ਕੀਤੀ ਗਈ|
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: 4 ਨੌਜਵਾਨ ਨਸ਼ੇ ਨਾਲ ਸੰਬੰਧਤ ਮਾਮਲੇ ’ਚ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ 'ਬੋਲਾ ਰੈਪ' ਇੱਕ ਅਜਿਹਾ ਛੋਟਾ ਮਕੈਨੀਕਲ ਡਿਵਾਈਸ ਹੈ ਜਿਸ ਦੀ ਲੋੜ ਪੈਣ 'ਤੇ ਬਟਨ ਦਬਾਉਣ ਮਗਰੋਂ ਨਿਕਲਦੀਆਂ ਬੈਲਟਾ ਲੋੜੀਂਦੇ ਸੰਬੰਧਿਤ ਵਿਅਕਤੀ ਦੀਆਂ ਲੱਤਾਂ ਅਤੇ ਬਾਹਾਂ ਨੂੰ ਤੁਰੰਤ ਲਪੇਟ ਕੇ ਬਿਨਾਂ ਨੁਕਸਾਨ ਉਸ ਨੂੰ ਨਿਰੰਤਰ ਕਰਨ 'ਚ ਮਦਦ ਕਰਦੀਆਂ ਹਨ। ਇਸੇ ਤਕਨੀਕ ਦੀ ਵਰਤੋਂ ਕਰਦਿਆਂ ਅੱਜ ਪਹਿਲੀ ਵਾਰ ਐਫਸਫੋਰਡ ਪੁਲਿਸ ਵੱਲੋਂ ਰੋਡ 'ਤੇ ਆ ਕੇ ਰੁਕਾਵਟ ਪੈਦਾ ਕਰਨ ਵਾਲੇ ਵਿਅਕਤੀ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਕਾਬੂ ਕਰ ਲਿਆ ਗਿਆ| ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਵੀ ‘ਬੋਲਾ ਰੈਪ’ ਦੀ ਤਕਨੀਕ ਅਪਣਾਈ ਜਾਂਦੀ ਹੈ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।