ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ''ਚ ਚਾਰ ਵਿਅਕਤੀਆਂ ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ

Sunday, Aug 03, 2025 - 12:08 AM (IST)

ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ''ਚ ਚਾਰ ਵਿਅਕਤੀਆਂ ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਸ਼ਹਿਰ ਨਾਲ ਸਬੰਧਿਤ ਜਨਵਰੀ ਮਹੀਨੇ 'ਚ ਕਤਲ ਕੀਤੇ ਇੱਕ 19 ਸਾਲਾਂ ਨੌਜਵਾਨ ਦੇ ਕਤਲ ਦੇ  ਸਬੰਧ ਵਿੱਚ ਪੁਲਸ ਵੱਲੋਂ ਚਾਰ ਵਿਅਕਤੀਆਂ ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਉਪਰੋਕਤ ਘਟਨਾ ਦੀ ਤਫਦੀਸ਼ ਕਰ ਰਹੀਆਂ ਏਜੰਸੀਆਂ ਅਨੁਸਾਰ ਹੱਤਿਆ ਦੀ ਇਸ ਘਟਨਾ ਨੂੰ ਪਹਿਲਾਂ ਤੋਂ ਘੜੀ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ ਅਤੇ ਘਟਨਾ ਮਗਰੋਂ ਏਜੰਸੀਆਂ ਵੱਲੋਂ ਆਰੰਭ ਕੀਤੀ ਜਾਂਚ ਮਗਰੋਂ ਸ਼ੱਕ ਦੇ ਆਧਾਰ ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਸਾਰੇ ਸਬੂਤ ਮਿਲਣ ਤੋਂ ਬਾਅਦ ਉਨ੍ਹਾਂ ਤੇ ਪਹਿਲੀ  ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਜਿਕਰਯੋਗ ਹੈ ਕਿ ਇਸ ਘਟਨਾ ਚ ਮਾਰੇ ਗਏ ਨੌਜਵਾਨ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ।


author

Hardeep Kumar

Content Editor

Related News