ਆਰਟੇਮਿਸ-2 ਮਿਸ਼ਨ ਦੇ ਪੁਲਾੜ ਯਾਤਰੀ ਚੰਦ ਵੱਲ ਰਵਾਨਾ
Friday, Apr 03, 2026 - 10:16 PM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਪੁਲਾੜ ਯਾਤਰੀ ਜੈਰੇਮੀ ਹੈਨਸਨ ਅਤੇ ਆਰਟੇਮਿਸ-2 ਮਿਸ਼ਨ ਦੇ ਹੋਰ ਪੁਲਾੜ ਯਾਤਰੀ ਧਰਤੀ ਦੀ ਕੁਖ ਤੋਂ ਬਾਹਰ ਨਿਕਲ ਕੇ ਚੰਦ ਵੱਲ ਰਵਾਨਾ ਹੋ ਗਏ ਹਨ।
ਆਰਟੇਮਿਸ-2 ਦੀ ਇਹ ਪ੍ਰੀਖਿਆ ਉਡਾਣ ਨਾਸਾ ਦੀਆਂ ਵੱਡੀਆਂ ਯੋਜਨਾਵਾਂ ਦਾ ਅਗਲਾ ਕਦਮ ਹੈ, ਜਿਸਦਾ ਮਕਸਦ ਚੰਦ ’ਤੇ ਅੱਡਾ ਸਥਾਪਿਤ ਕਰਨਾ ਅਤੇ ਉੱਥੇ ਲੰਬੇ ਸਮੇਂ ਲਈ ਮਨੁੱਖੀ ਵਸੇਬਾ ਬਣਾਉਣ ਦਾ ਮੰਤਵ ਪੂਰਾ ਕਰਨਾ ਹੈ
ਜਾਣਕਾਰੀ ਮੁਤਾਬਕ ਯਾਤਰੀ ਜੈਰੇਮੀ ਹੈਨਸਨ ਇਤਿਹਾਸ ਵਿੱਚ ਪਹਿਲੇ ਕੈਨੇਡੀਅਨ ਬਣ ਗਏ ਹਨ ਜੋ ਚੰਦ ਵੱਲ ਰਵਾਨਾ ਹੋਏ ਹਨ। ਉਹ ਆਪਣੇ ਤਿੰਨ ਹੋਰ ਸਾਥੀ ਮੈਂਬਰਾਂ ਦੇ ਨਾਲ ਇਸ ਮਿਸ਼ਨ ਦੀ ਟੀਮ ਦਾ ਹਿੱਸਾ ਬਣੇ ਹਨ
ਇਹ ਮਿਸ਼ਨ ਨਾਸਾ ਦੇ ਚੰਦ ਸੰਬੰਧੀ ਵਿਆਪਕ ਯਤਨਾਂ ਵਿੱਚ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ।
