ਫੀਫਾ ਵੱਲੋਂ ਆਫਸਾਈਡ ਨਿਯਮ ਦੇ ਨਵੇਂ ਟ੍ਰਾਇਲ ਸ਼ੁਰੂ

Tuesday, Mar 31, 2026 - 06:59 PM (IST)

ਫੀਫਾ ਵੱਲੋਂ ਆਫਸਾਈਡ ਨਿਯਮ ਦੇ ਨਵੇਂ ਟ੍ਰਾਇਲ ਸ਼ੁਰੂ

ਵੈਨਕੂਵਰ, (ਮਲਕੀਤ ਸਿੰਘ) – ਫੀਫਾ ਵੱਲੋਂ ਆਫਸਾਈਡ ਨਿਯਮ ਵਿੱਚ ਵੱਡੇ ਬਦਲਾਅ ਦੇ ਪ੍ਰਸਤਾਵ ਨੂੰ ਹੁਣ ਕੈਨੇਡੀਅਨ ਪ੍ਰੀਮੀਅਰ ਲੀਗ ਵਿੱਚ ਟ੍ਰਾਇਲ ਦੇ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੀਗ ਦੀ ਸ਼ੁਰੂਆਤ ਸ਼ਨੀਵਾਰ ਤੋਂ ਇਸ ਨਵੇਂ ਨਿਯਮ ਦੇ ਨਾਲ ਹੋ ਰਹੀ ਹੈ, ਜਿਸ ਨਾਲ ਅਟੈਕ ਕਰਨ ਵਾਲੇ ਖਿਡਾਰੀਆਂ ਨੂੰ ਵਧੇਰੇ ਮੌਕੇ ਮਿਲ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਫੀਫਾ ਦਾ ਇਹ ਪ੍ਰਸਤਾਵ ਯੂਰਪੀ ਫੁਟਬਾਲ ਅਧਿਕਾਰੀਆਂ ਤੋਂ ਪੂਰਾ ਸਮਰਥਨ ਹਾਸਲ ਨਹੀਂ ਕਰ ਸਕਿਆ ਸੀ, ਜਿਸ ਤੋਂ ਬਾਅਦ ਹੁਣ ਇਸ ਦਾ ਟ੍ਰਾਇਲ ਕੈਨੇਡਾ ਵਿੱਚ ਕੀਤਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਸ ਨਵੇਂ ਨਿਯਮ ਨਾਲ ਖੇਡ ਦੀ ਗਤੀ ਵਿੱਚ ਤੇਜ਼ੀ ਆ ਸਕਦੀ ਹੈ ਅਤੇ ਗੋਲ ਕਰਨ ਦੇ ਮੌਕੇ ਵੱਧ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News