ਹਿੰਦੂਆਂ ਨੇ ਕਮਲਾ ਹੈਰਿਸ ਦਾ ਕੀਤਾ ਸਮਰਥਨ ''ਹਿੰਦੂਜ਼ ਫਾਰ ਕਮਲਾ'' ਗਰੁੱਪ ਦਾ ਗਠਨ

Saturday, Aug 24, 2024 - 03:46 PM (IST)

ਹਿੰਦੂਆਂ ਨੇ ਕਮਲਾ ਹੈਰਿਸ ਦਾ ਕੀਤਾ ਸਮਰਥਨ ''ਹਿੰਦੂਜ਼ ਫਾਰ ਕਮਲਾ'' ਗਰੁੱਪ ਦਾ ਗਠਨ

ਵਾਸ਼ਿੰਗਟਨ- ਨਵੰਬਰ 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦਾ ਅਮਰੀਕਾ ਚ’  ਸਮਰਥਨ ਕਰਨ ਲਈ ਕੁਝ ਹਿੰਦੂਆਂ ਨੇ 'ਹਿੰਦੂਸ ਫਾਰ ਕਮਲਾ' ਨਾਂ ਦਾ ਇਕ ਗਰੁੱਪ ਬਣਾਇਆ ਹੈ। ਉਸ ਸਮੂਹ ਦਾ ਮੰਨਣਾ ਹੈ ਕਿ ਉਹ ਭਾਰਤ, ਅਮਰੀਕਾ ਅਤੇ ਇੱਥੋਂ ਤੱਕ ਕਿ ਦੁਨੀਆ ਲਈ ਕਮਲਾ ਹੈਰਿਸ ਇਕ ਮਹਾਨ ਨੇਤਾ ਹੋਵੇਗੀ। ਇਸ ਗਰੁੱਪ ਦੇ ਸੰਸਥਾਪਕ ਮੈਂਬਰਾਂ ਨੇ ਦੱਸਿਆ ਕਿ ਇਹ ਗਰੁੱਪ ਕਮਲਾ ਹੈਰਿਸ ਨੂੰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਨਿਯੁਕਤ ਕਰਨ ’ਚ ਮਦਦ ਕਰਨ ਲਈ ਬਣਾਇਆ ਗਿਆ ਹੈ। ਕਮਲਾ ਹੈਰਿਸ (59) ਜੋ ਅਮਰੀਕਾ ਦੀ ਉਪ -ਰਾਸ਼ਟਰਪਤੀ ਹੈ, ਨੇ ਵੀਰਵਾਰ ਨੂੰ ਰਾਸ਼ਟਰਪਤੀ ਚੋਣ ’ਚ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਨੂੰ ਰਸਮੀ ਤੌਰ 'ਤੇ ਪ੍ਰਵਾਨ ਕਰ ਲਿਆ।

ਉਸ ਤੋਂ ਬਾਅਦ ਬਣੇ ਗਰੁੱਪ ਦੇ ਮੈਂਬਰਾਂ  ਨੇ ਕਿਹਾ ਕਿ ਸਾਨੂੰ ਕਮਲਾ ਹੈਰਿਸ ਨੂੰ ਜਿੱਤਣ ’ਚ ਮਦਦ ਕਰਨੀ ਚਾਹੀਦੀ ਹੈ, ਇਹ ਅਮਰੀਕਾ, ਭਾਰਤ ਅਤੇ ਦੁਨੀਆ ਲਈ ਸਭ ਤੋਂ ਵਧੀਆ ਗੱਲ ਹੋਵੇਗੀ ਅਤੇ ਟ੍ਰੰਪ ਦੇਸ਼ ਲਈ ਇਕ ਤਬਾਹੀ ਹੈ। ਇਕ ਹੋਰ ਮੈਂਬਰ ਨੇ ਕਿਹਾ, ਉਨ੍ਹਾਂ ਨੂੰ ਜੇਤੂ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਦੂਜੀ ਪਾਰਟੀ ਦੀ ਆਲੋਚਨਾ ਕੀਤੇ ਬਿਨਾਂ ਅਸੀਂ  ਹੈਰਿਸ ਦਾ ਸਮਰਥਨ ਕਰਨਾ ਹੈ। ਸਮੂਹ ਨੇ ਆਪਣੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਚੋਣਾਂ ਦੌਰਾਨ ਹਿੰਦੂਆਂ ਨੂੰ ਕਮਲਾ ਹੈਰਿਸ ਨੂੰ ਵੋਟ ਪਾਉਣ ’ਚ ਮਦਦ ਕਰਨ ਅਤੇ ਹੈਰਿਸ ਨੂੰ ਵੋਟ ਦੇਣ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਸਾਈਨ (ਬੋਰਡ ਆਦਿ) ਲਗਾਉਣ, ਉਸਦੀ ਚੋਣ ਮੁਹਿੰਮ ’ਚ ਉਸਦੀ ਮਦਦ ਕਰਨ ਅਤੇ ਇਸ ਦੇ ਲਈ ਗਰਾਂਟਾਂ ਵੀ ਦੇਣ।

ਵਰਨਣਯੋਗ ਹੈ ਕਿ ਮੌਜੂਦਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਖੜ੍ਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਅਜਿਹਾ ਰਾਸ਼ਟਰਪਤੀ ਹੋਵੇਗਾ ਜੋ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰੇਗਾ। ਕਮਲਾ ਹੈਰਿਸ (59) ਸੰਯੁਕਤ ਰਾਜ ਅਮਰੀਕਾ ’ਚ ਰਾਸ਼ਟਰਪਤੀ ਲਈ ਇਕ ਪ੍ਰਮੁੱਖ ਪਾਰਟੀ ਰਾਹੀਂ ਨਾਮਜ਼ਦ ਕੀਤੀ ਜਾਣ ਵਾਲੀ ਪਹਿਲੀ ਔਰਤ, ਪਹਿਲੀ ਕਾਲੀ (ਅਸ਼ਵੇਤ) ਅਤੇ ਪਹਿਲੀ ਭਾਰਤੀ ਔਰਤ ਹੈ। ਜਦੋਂ ਭਾਰਤੀ-ਅਫਰੀਕੀ ਮੂਲ ਦੇ ਹੈਰਿਸ ਨੂੰ ਸ਼ਿਕਾਗੋ ’ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ’ਚ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ, ਤਾਂ ਉਸਨੇ ਇਸ ਨੂੰ ਪ੍ਰਵਾਨ  ਕਰ ਲਿਆ ਸੀ।

ਇਕ ਭਾਸ਼ਨ ’ਚ ਉਸਨੇ ਫਿਰ ਕਿਹਾ, 'ਇਹ ਚੋਣ ਸਾਡੇ ਦੇਸ਼ ਨੂੰ ਅਤੀਤ ਦੀ ਕੁੜੱਤਣ, ਨਿਰਾਸ਼ਾਵਾਦ ਅਤੇ ਵੰਡਣ ਵਾਲੀ ਲੜਾਈ ਤੋਂ ਅੱਗੇ ਵਧਣ ਦਾ ਇਕ ਅਨਮੋਲ ਮੌਕਾ ਪ੍ਰਦਾਨ ਕਰਦੀ ਹੈ।' ਅਗਲੀ ਪ੍ਰਧਾਨਗੀ ਲਈ ਇਹ ਚੋਣ ਕਿਸੇ ਪਾਰਟੀ ਜਾਂ ਧੜੇ ਦੇ ਮੈਂਬਰ ਵਜੋਂ ਨਹੀਂ  ਪਰ ਅਮਰੀਕੀਆਂ ਵਜੋਂ ਅੱਗੇ ਵਧਣ ਦਾ ਮੌਕਾ ਹੈ, ਇਕ ਨਵਾਂ ਕੋਰਸ ਤਿਆਰ ਕਰਨ ਲਈ।


author

Sunaina

Content Editor

Related News