ਬ੍ਰਿਟੇਨ ’ਚ ਹੁਣ ਟੈਫ ਦਰਿਆ ’ਤੇ ਫੁੱਲ ਪ੍ਰਵਾਹ ਕਰਨਗੇ ਹਿੰਦੂ-ਸਿੱਖ ਭਾਈਚਾਰੇ
Tuesday, Aug 03, 2021 - 11:03 PM (IST)
ਲੰਡਨ - ਬ੍ਰਿਟੇਨ ਦੇ ਵੇਲਸ ਵਿਚ ਸਵਰਗਵਾਸੀ ਹੋ ਚੁੱਕੇ ਰਿਸ਼ਤੇਦਾਰਾਂ ਦੇ ਫੁੱਲ ਪ੍ਰਵਾਹ ਕਰਨ ਲਈ ਲੰਬੇ ਸਮੇਂ ਤੋਂ ਥਾਂ ਲੱਭ ਰਹੇ ਹਿੰਦੂ ਅਤੇ ਸਿੱਖ ਭਾਈਚਾਰੇ ਹੁਣ ਕਾਰਡਿਫ ਦੇ ਲੈਂਡਨ ਰੋਵਿਨ ਕਲੱਬ ਸਥਿਤ ਟੈਫ ਦਰਿਆ ’ਤੇ ਅੰਤਿਮ ਕਿਰਿਆਵਾਂ ਕਰ ਸਕਣਗੇ। ਪਿਛਲੇ ਦਿਨੀਂ ਇਸ ਪਲੇਟਫਾਰਮ ਦੀ ਅਧਿਕਾਰਕ ਤੌਰ ’ਤੇ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਗਰਾਮ ਵਿਚ ਕਾਰਡਿਫ ਕੌਂਸਲ ਦੇ ਮੈਂਬਰ ਅਤੇ ਮੰਤਰੀ ਮਾਰਕ ਡ੍ਰੇਕਫੋਰਡ ਵੀ ਸ਼ਾਮਲ ਹੋਏ ਸਨ। 2016 ਵਿਚ ਤਿਆਰ ਹੋਏ ਇਕ ਅੰਤਿਮ ਸੰਸਕਾਰ ਗਰੁੱਪ ਵੇਲਸ ਦੀ ਪ੍ਰਧਾਨ ਵਿਮਲਾ ਪਟੇਲ ਨੇ ਕਿਹਾ ਕਿ ਕਾਰਡਿਫ ਕੌਂਸਲ ਨੇ ਇਸ ਨਿਰਮਾਣ ਕਾਰਜ਼ ਵਿਚ ਆਰਥਿਕ ਸਹਿਯੋਗ ਦਿੱਤਾ ਹੈ। ਸਾਊਥ ਵੇਲਸ ਦੇ ਰਹਿਣ ਵਾਲੇ ਲੈਂਡਫ ਰੋਵਿੰਗ ਕਲੱਬ ਅਤੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਅੰਤਿਮ ਖਰਚਿਆਂ ਨੂੰ ਪੂਰਾ ਕਰਨ ਲਈ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਸਾਲਾਂ ਦੀਆਂ ਮੁਸ਼ਕਲ ਕੋਸ਼ਿਸ਼ਾਂ ਤੋਂ ਬਾਅਦ ਅਖੀਰ ਵਿਚ ਸਾਡੇ ਕੋਲ ਇਕ ਇਲਾਕਾ ਹੈ, ਜਿਥੇ ਪਰਿਵਾਰ ਆ ਕੇ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਦੇ ਫੁੱਲ ਪ੍ਰਵਾਹ ਕਰ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।