ਪਾਕਿ 'ਚ ਅਣਪਛਾਤੇ ਵਿਅਕਤੀਆਂ ਨੇ ਹਿੰਦੂ ਡਾਕਟਰ ਦਾ ਕੀਤਾ ਕਤਲ

9/15/2020 12:22:59 AM

ਕਰਾਚੀ- ਪਾਕਿਸਤਾਨ 'ਚ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਲੜਕੀਆਂ ਨੂੰ ਅਗਵਾ ਅਤੇ ਧਰਮ ਬਦਲਣ ਦੇ ਨਾਲ-ਨਾਲ ਹਿੰਦੂਆਂ ਦੇ ਕਤਲਾਂ ਦਾ ਸਿਲਸਿਲਾ ਜਾਰੀ ਹੈ। ਇਕ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਨੇ ਸੂਬਾ ਸਿੰਧ ਦੇ ਜਿਲ੍ਹਾ ਟੰਡੂ ਅਲ੍ਹਾਯਾਰ 'ਚ ਆਪਣੇ ਕਲੀਨਿਕ 'ਚ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਡਾ : ਲਾਲ ਚੰਦ ਬਾਗੜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਉੱਥੋਂ ਫਰਾਰ ਹੋ ਗਏ। ਇਸ ਘਟਨਾ ਦੇ ਰੋਸ ਵਜੋਂ ਇਲਾਕੇ ਦੇ ਹਿੰਦੂਆਂ ਨੇ ਕਈ ਘੰਟਿਆਂ ਤੱਕ ਸੜਕਾਂ 'ਤੇ ਟ੍ਰੈਫਿਕ ਰੋਕ ਕੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। 
ਸੂਤਰਾਂ ਅਨੁਸਾਰ ਕੱਟੜਪੰਥੀ ਇਸਲਾਮਿਕਾਂ ਵਲੋਂ ਘੱਟ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਵਲੋਂ ਕਈ ਵਾਰਦਾਤਾਂ 'ਚੋਂ ਇਕ ਹੈ। ਸੂਤਰਾਂ ਨੇ ਦੱਸਿਆ ਕਿ ਹਮਲਾਵਰ ਹਿੰਦੂ ਡਾਕਟਰ ਦੇ ਚਪੇੜ ਮਾਰਦੇ ਹਨ, ਜਿਸ ਨੂੰ ਪਿਛਲੇ ਦਿਨੀਂ ਜਾਨੋ ਮਾਰਨ ਦੀ ਧਮਕੀ ਮਿਲ ਰਹੀ ਸੀ।


Gurdeep Singh

Content Editor Gurdeep Singh