ਭਾਰਤੀ ਨੌਜਵਾਨ ਨੇ ਇਟਲੀ ''ਚ ਕੀਤਾ ਕਮਾਲ ! ਮੈਡੀਕਲ ਦੀ ਡਿਗਰੀ ਹਾਸਲ ਕਰ ਦੇਸ਼ ਦਾ ਨਾਂ ਕੀਤਾ ਰੌਸ਼ਨ
Sunday, Nov 16, 2025 - 02:53 PM (IST)
ਬੈਰਗਾਮੋ (ਦਲਵੀਰ ਕੈਂਥ)- ਪੂਰੀ ਦੁਨੀਆ ਭਾਰਤੀ ਲੋਕਾਂ ਦੇ ਫੌਲਾਦੀ ਹੌਂਸਲਿਆਂ ਅਤੇ ਬੁਲੰਦ ਇਰਾਦਿਆਂ ਨੂੰ ਸਜਦਾ ਕਰਦੀ ਹੈ। ਇਸ ਮਿਹਨਤ ਦੀ ਬਦੌਲਤ ਹੀ ਭਾਰਤੀਆਂ ਨੇ ਪੂਰੀ ਦੁਨੀਆ ਵਿੱਚ ਚੰਗਾ ਨਾਮਣਾ ਖੱਟਿਆ ਹੈ ਤੇ ਹਰ ਮੁਕਾਮ ਸਰ ਕੀਤਾ ਹੈ।
ਇਟਲੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ। ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿੱਚ ਵੀ ਭਾਰਤੀਆਂ ਨੇ ਚੰਗਾ ਮੁਕਾਮ ਹਾਸਲ ਕੀਤਾ ਹੈ। ਨਵੀਂ ਪੀੜ੍ਹੀ ਨੇ ਪੜ੍ਹਾਈ ਵਿੱਚ ਵੀ ਮੱਲਾਂ ਮਾਰੀਆਂ ਹਨ। ਇਸੇ ਦੌਰਾਨ ਭਾਰਤ ਦੇ ਸ਼ਹਿਰ ਚੰਡੀਗੜ ਨਾਲ ਸਬੰਧਿਤ ਨੌਜਵਾਨ ਹਿਮਾਂਸ਼ੂ ਕੁਮਾਰ ਨੇ ਇਟਲੀ 'ਚ ਬਿਕੋਕਾ ਯੂਨੀਵਰਸਿਟੀ (ਮਿਲਾਨ) ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਗੁਆਂਢੀ ਮੁਲਕ 'ਚ ਵਿਗੜੇ ਹਾਲਾਤ ! 36 ਲੋਕਾਂ ਦੀ ਹੋਈ ਮੌਤ, ਐਮਰਜੈਂਸੀ ਐਲਾਨਣ ਦੀ ਉੱਠੀ ਮੰਗ
ਹਿਮਾਂਸ਼ੂ ਦੇ ਪਿਤਾ ਪ੍ਰਮੋਦ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਬੇਟਾ 9 ਸਾਲ ਦੀ ਉਮਰ ਵਿੱਚ ਇਟਲੀ ਪੁੱਜਾ ਸੀ ਤੇ ਬਚਪਨ ਤੋਂ ਹੀ ਪੜ੍ਹਾਈ 'ਚ ਕਾਫ਼ੀ ਹੁਸ਼ਿਆਰ ਸੀ। ਹਿਮਾਂਸ਼ੂ ਕੁਮਾਰ ਦੀ ਇਸ ਪ੍ਰਾਪਤੀ ਦੇ ਨਾਲ ਇਟਲੀ ਦੀ ਧਰਤੀ 'ਤੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ।
ਪਿਛੋਕੜ ਤੋਂ ਇਹ ਪਰਿਵਾਰ ਹਰਿਆਣਾ ਨਾਲ ਸਬੰਧਿਤ ਹੈ ਤੇ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਬੈਰਗਾਮੋ ਵਿਖੇ ਰਹਿ ਰਿਹਾ ਹੈ। ਹਿਮਾਂਸ਼ੂ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬਧਤ ਪੰਜਾਬ ਦੀ ਧੀ ਲਵਪ੍ਰੀਤ ਕੌਰ ਨੇ ਮੈਡੀਕਲ ਖੇਤਰ ਵਿੱਚ ਟਾਪ ਕਰਦਿਆਂ ਤੁਸਕਾਨਾ ਸੂਬੇ ਦੀ ਪਹਿਲੀ ਭਾਰਤੀ ਮੂਲ ਦੀ ਦੰਦਾਂ ਦੀ ਡਾਕਟਰ ਬਣ ਦੇਸ਼ ਦਾ ਨਾਂ ਰੁਸ਼ਨਾਇਆ ਹੈ।

