ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਮਿਲੀਆ ਵਲੋਂ ਸੰਤਾ ਵਿਤੋਰੀਆ ''ਚ ਗੁਰਪੁਰਬ ਸਬੰਧੀ ਵਿਸ਼ੇਸ਼ ਸਮਾਗਮ 1 ਮਾਰਚ ਨੂੰ
Monday, Feb 09, 2026 - 09:51 AM (IST)
ਰੋਮ (ਇਟਲੀ), ਟੇਕ ਚੰਦ ਜਗਤਪੁਰ : ਸਮੁੱਚੀ ਮਨੁੱਖਤਾ ਦੇ ਮਸੀਹਾ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਮਿਲੀਆ ਵਲੋਂ ਸੰਤਾ ਵਿਤੋਰੀਆ ਵਿਖੇ 1 ਮਾਰਚ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ-ਅਮਰੀਕਾ ਦੀ 'ਸੁਪਰ ਡੀਲ' ਨਾਲ ਬੰਗਲਾਦੇਸ਼ ਹੋਵੇਗਾ ਬਰਬਾਦ! ਇਕ ਫੈਸਲੇ ਨਾਲ ਤਬਾਹ ਹੋ ਗਈ ਪੂਰੀ ਕਮਾਈ
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸ਼ਿੰਗਾਰਾ ਮੱਲ ਅਤੇ ਜੀਵਨ ਬੰਗਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਅੰਮ੍ਰਿਤਬਾਣੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਨਾਮਵਰ ਗਾਇਕਾਂ ਤੋਂ ਇਲਾਵਾ ਪ੍ਰਸਿੱਧ ਬੁਲਾਰੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸੋਢੀ ਮੱਲ, ਸ਼ਿੰਦਾ ਮੱਲਪੁਰੀਆ, ਰਾਜਕੁਮਾਰ ਪੱਪੂ, ਲੱਕੀ ਬੈਂਸ ਅਤੇ ਰਾਕੇਸ਼ ਮਜਾਰੀ ਆਦਿ ਵੀ ਹਾਜ਼ਰ ਸਨ।
