ਇਟਲੀ ਦੇ ਗੁਰਦੁਆਰਾ ਸਾਹਿਬ ਆਇਆ ਸੰਗਤਾਂ ਦੇ ਹੜ੍ਹ, ਗੂੰਜੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰੇ

Monday, Feb 02, 2026 - 12:12 AM (IST)

ਇਟਲੀ ਦੇ ਗੁਰਦੁਆਰਾ ਸਾਹਿਬ ਆਇਆ ਸੰਗਤਾਂ ਦੇ ਹੜ੍ਹ, ਗੂੰਜੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰੇ

ਰੋਮ (ਦਲਵੀਰ ਸਿੰਘ ਕੈਂਥ) - ਗਰੀਬ ਅਤੇ ਲਤਾੜੇ ਸਮਾਜ ਨੂੰ ਬਾਦਸ਼ਾਹੀਆਂ ਬਖਸ਼ਣ ਵਾਲੇ ਮਹਾਨ ਇਨਕਲਾਬੀ ਯੋਧੇ, ਮਹਾਨ ਅਧਿਆਤਮਕਵਾਦੀ, ਯੁੱਗ ਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਟਲੀ ਵਿੱਚ ਵੀ ਇਸ ਪਵਿੱਤਰ ਦਿਹਾੜੇ ਮੌਕੇ ਇਟਲੀ ਭਰ ਦੇ ਗੁਰਦੁਆਰਾ ਸਾਹਿਬ ਖਾਸਕਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਵੱਡੇ ਹਜੂਮ ਵੱਲੋਂ ਸਵੇਰੇ ਤੋਂ ਹੀ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ।

PunjabKesari

ਇਸ ਮੌਕੇ ਜਿੱਥੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਵਿਸ਼ੇਸ ਦੀਪਮਾਲਾ ਕੀਤੀ ਗਈ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਉਚਾਰੀ ਇਲਾਹੀ ਬਾਣੀ ਦੇ ਨਿਰੰਤਰ ਪ੍ਰਵਾਹ ਵੀ ਚਲਦੇ ਰਹੇ। ਜਿਹਨਾਂ ਗੁਰਦੁਆਰਾ ਸਾਹਿਬ ਵਿੱਚ ਭਾਰੀ ਰੌਣਕਾਂ ਨਾਲ ਮਾਹੌਲ ਭਗਤੀ ਰਸ ਨਾਲ ਰਮਿਆ ਹੋਇਆ ਸੀ ਉਹਨਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ, ਸ਼੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾ-ਪਿਆਚੈਂਸਾ, ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ, ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਆ (ਬਰੇਸ਼ੀਆ) ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ਬੈਰਗਾਮੋ, ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਕਰੇਮੋਨਾ, ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਆਦਿ ਦਾ ਵਿਸ਼ੇਸ ਜ਼ਿਕਰ ਹੈ। ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਸੰਗਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ ਕੇਕ ਵੀ ਕੱਟਿਅ ਗਿਆ।

PunjabKesari

ਇਸ ਮੌਕੇ ਭਾਈ ਮਨਜੀਤ ਸਿੰਘ ਵੱਲੋ ਆਪਣੀ ਬੁਲੰਦ ਤੇ ਦਮਦਾਰ ਆਵਾਜ ਵਿੱਚ ਰਸ ਭਿੰਨਾ ਕੀਰਤਨ ਵੀ ਕੀਤਾ ਗਿਆ। ਇਸ ਪ੍ਰਕਾਸ਼ ਪੁਰਬ ਮੌਕੇ ਸਰਬਜੀਤ ਵਿਰਕ ਅਤੇ ਅਸੋਕ ਕੁਮਾਰ ਪਾਰਮਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਆਓ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੁਪਨ ਸ਼ਹਿਰ ਬੇਗਰਪੁਰਾ ਨੂੰ ਸਾਕਾਰ ਕਰਨ ਲਈ ਲਾਮਬੰਦ ਹੋਕੇ ਚੱਲੀਏ ਅਤੇ ਉਹਨਾਂ ਦੇ ਮਿਸ਼ਨ ਦਾ ਝੰਡਾ ਯੂਰਪ ਭਰ ਵਿੱਚ ਬੁਲੰਦ ਕਰੀਏ। ਇਸ ਮੌਕੇ ਸਮੂਹ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਜੈਕਾਰਿਆ ਨਾਲ ਇਟਲੀ ਭਰ ਦਾ ਮਾਹੌਲ ਗੁਰੂ ਸਾਹਿਬ ਦੇ ਜਨਮ ਅਸਥਾਨ ਕਾਂਸ਼ੀ ਦੀ ਧਰਤੀ ਦਾ ਭੁਲੇਖਾ ਪਾ ਰਿਹਾ ਸੀ।


author

Inder Prajapati

Content Editor

Related News