ਹੁਣ ਮੰਨਤ ਮੰਗਣਾ ਵੀ ਹੋਇਆ ਮਹਿੰਗਾ ! ਟ੍ਰੇਵੀ ਫਾਊਂਟੇਨ ''ਚ ਸਿੱਕਾ ਪਾਉਣ ਤੋਂ ਪਹਿਲਾਂ ਲੈਣੀ ਪਵੇਗੀ ਟਿਕਟ

Saturday, Feb 07, 2026 - 09:14 AM (IST)

ਹੁਣ ਮੰਨਤ ਮੰਗਣਾ ਵੀ ਹੋਇਆ ਮਹਿੰਗਾ ! ਟ੍ਰੇਵੀ ਫਾਊਂਟੇਨ ''ਚ ਸਿੱਕਾ ਪਾਉਣ ਤੋਂ ਪਹਿਲਾਂ ਲੈਣੀ ਪਵੇਗੀ ਟਿਕਟ

ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਟ੍ਰੇਵੀ ਫਾਊਂਟੇਨ ’ਤੇ ਹੁਣ ਮੁਫ਼ਤ ਵਿਚ ਸਿੱਕਾ ਉਛਾਲ ਕੇ ਮੰਨਤ ਮੰਗਣੀ ਬੀਤੇ ਸਮੇਂ ਦੀ ਗੱਲ ਹੋਣ ਜਾ ਰਹੀ ਹੈ। ਫਰਵਰੀ ਤੋਂ ਇਟਲੀ ਦੀ ਰਾਜਧਾਨੀ ਰੋਮ ’ਚ ਇਸ ਇਤਿਹਾਸਕ ਫਾਊਂਟੇਨ ਦੇ ਬੇਸਿਨ ਤੱਕ ਜਾਣ ਲਈ ਸੈਲਾਨੀਆਂ ਨੂੰ 2 ਯੂਰੋ ਦੀ ਟਿਕਟ ਖਰੀਦਣੀ ਪਵੇਗੀ।

ਭੀੜ ’ਤੇ ਲਗਾਮ ਕੱਸਣ ਦੀ ਤਿਆਰੀ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਰੋਜ਼ ਹਜ਼ਾਰਾਂ ਸੈਲਾਨੀਆਂ ਦੀ ਭਾਰੀ ਭੀੜ ਕਾਰਨ ਸਮਾਰਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨਵੇਂ ਨਿਯਮ ਤਹਿਤ ਇਕ ਸਮੇਂ ’ਚ ਸੀਮਤ ਗਿਣਤੀ ਵਿਚ ਸੈਲਾਨੀਆਂ ਨੂੰ ਹੀ ਹੇਠਾਂ ਜਾਣ ਦੀ ਇਜਾਜ਼ਤ ਮਿਲੇਗੀ, ਤਾਂ ਜੋ ਅਵਿਵਸਥਾ ਅਤੇ ਭੰਨ-ਤੋੜ ’ਤੇ ਰੋਕ ਲਾਈ ਜਾ ਸਕੇ। 

18ਵੀਂ ਸਦੀ ਦੇ ਇਸ ਫਾਊਂਟੇਨ ’ਚ ਸਿੱਕਾ ਪਾ ਕੇ ਦੁਬਾਰਾ ਰੋਮ ਪਰਤਣ ਦੀ ਕਾਮਨਾ ਕਰਨਾ ਸਦੀਆਂ ਪੁਰਾਣੀ ਪਰੰਪਰਾ ਰਹੀ ਹੈ ਪਰ ਹੁਣ ਇਹ ਪਰੰਪਰਾ ਵੀ ਟਿਕਟ ਦੇ ਦਾਇਰੇ ਵਿਚ ਆ ਗਈ ਹੈ। ਪ੍ਰਸ਼ਾਸਨ ਇਸ ਨੂੰ ‘ਬਿਹਤਰ ਅਨੁਭਵ’ ਦੱਸ ਰਿਹਾ ਹੈ, ਜਦਕਿ ਕਈ ਸੈਲਾਨੀ ਇਸ ਨੂੰ ਰੋਮਾਂਸ ਅਤੇ ਆਜ਼ਾਦੀ ’ਤੇ ਰੋਕ ਮੰਨ ਰਹੇ ਹਨ।


author

Harpreet SIngh

Content Editor

Related News