ਇਟਲੀ ਤੇ ਸਪੇਨ ''ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਤੱਕ ਸਭ ਤੋ ਵੱਧ ਮੌਤਾਂ
Wednesday, Nov 18, 2020 - 02:04 PM (IST)
ਰੋਮ, (ਕੈਂਥ)- ਇਟਲੀ ਅਤੇ ਸਪੇਨ ਵਿਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸਭ ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਦੌਰਾਨ ਇਟਲੀ ਵਿਚ 731 ਅਤੇ ਸਪੇਨ ਵਿਚ 435 ਮਰੀਜ਼ਾਂ ਦੀ ਮੌਤ ਹੋਈ ਜੋ ਕਿ, ਦੂਜੀ ਲਹਿਰ ਦੌਰਾਨ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਟਲੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਇਆ ਪਹਿਲਾ ਪੱਛਮੀ ਦੇਸ਼ ਹੈ, ਜਿੱਥੇ 46,464 ਜਦੋਂ ਕਿ ਸਪੇਨ ਵਿਚ 41,688 ਲੋਕਾਂ ਦੀ ਮੌਤ ਹੋ ਗਈ ਹੈ।
ਇਟਲੀ ਦੇ ਸਿਹਤ ਮੰਤਰਾਲੇ ਦੀ ਰੋਕਥਾਮ ਦਫ਼ਤਰ ਦੇ ਮੁਖੀ ਜਿਆਨੀ ਨੇ ਕਿਹਾ ਕਿ ਮੰਗਲਵਾਰ ਨੂੰ ਇਟਲੀ ਵਿਚ 32,191 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 33,000 ਤੋਂ ਵੱਧ ਲੋਕ ਹਸਪਤਾਲਾ ਵਿਚ ਹਨ। ਇਨ੍ਹਾਂ ਵਿਚੋਂ 3,612 ਸਖ਼ਤ ਨਿਗਰਾਨੀ ਵਿਚ ਰੱਖੇ ਗਏ ਹਨ।