ਪੰਜਾਬ ਦੇ ਜਨਤਕ ਅਦਾਰੇ ਸਭ ਤੋਂ ਵੱਧ ਘਾਟੇ ''ਚ, ਹਰਸਿਮਰਤ ਕੌਰ ਬਾਦਲ ਨੇ ਜਾਂਚ ਦੀ ਕੀਤੀ ਮੰਗ

Wednesday, Feb 11, 2026 - 03:04 PM (IST)

ਪੰਜਾਬ ਦੇ ਜਨਤਕ ਅਦਾਰੇ ਸਭ ਤੋਂ ਵੱਧ ਘਾਟੇ ''ਚ, ਹਰਸਿਮਰਤ ਕੌਰ ਬਾਦਲ ਨੇ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਜਨਤਕ ਖੇਤਰ ਦੇ ਅਦਾਰਿਆਂ ਦੀ ਮਾੜੀ ਵਿੱਤੀ ਹਾਲਤ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਸਭ ਤੋਂ ਵੱਧ ਘਾਟੇ ਵਾਲੇ ਜਨਤਕ ਖੇਤਰ ਦੇ ਉੱਦਮਾਂ ਵਾਲਾ ਸੂਬਾ ਬਣ ਕੇ ਇੱਕ ਹੋਰ 'ਸ਼ੱਕੀ ਪ੍ਰਾਪਤੀ' ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

ਹਰਸਿਮਰਤ ਬਾਦਲ ਨੇ ਕਿਹਾ ਪੰਜਾਬ ਦੇ ਇਨ੍ਹਾਂ ਸਰਕਾਰੀ ਉੱਦਮਾਂ ਦਾ ਟਰਨਓਵਰ ਦੂਜੇ ਰਾਜਾਂ ਦੇ ਸਮਾਨ ਅਦਾਰਿਆਂ ਦੇ ਮੁਕਾਬਲੇ ਦੁੱਗਣਾ ਹੈ, ਫਿਰ ਵੀ ਇਹ ਭਾਰੀ ਘਾਟੇ ਵਿੱਚ ਚੱਲ ਰਹੇ ਹਨ। ਉਨ੍ਹਾਂ ਮੁਤਾਬਕ ਇਹ ਸਥਿਤੀ ਸਿੱਧੇ ਤੌਰ 'ਤੇ ਵਿੱਤੀ ਬੇਨਿਯਮੀਆਂ ਵੱਲ ਇਸ਼ਾਰਾ ਕਰਦੀ ਹੈ।

ਇਹ ਵੀ ਪੜ੍ਹੋ- ਮੁਆਫ਼ੀ ਮੰਗਣ ਜਸਵੀਰ ਸਿੰਘ ਗੜ੍ਹੀ, ਨਹੀਂ ਤਾਂ ਕਰਾਂਗੇ ਕਾਨੂੰਨੀ ਕਾਰਵਾਈ: ਰਾਜਾ ਵੜਿੰਗ

ਆਪਣੇ ਬਿਆਨ ਵਿੱਚ ਉਨ੍ਹਾਂ ਨੇ ਇਸ ਨੂੰ ਇੱਕ ਵੱਡਾ ਘੁਟਾਲਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਸਰਕਾਰੀ ਕੰਪਨੀਆਂ, ਬੋਰਡਾਂ ਅਤੇ ਅਦਾਰਿਆਂ ਵਿੱਚੋਂ ਪੈਸਾ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ  ਕਿ ਇਸ ਕਥਿਤ ਘੁਟਾਲੇ ਦਾ ਪਤਾ ਕਰਨ ਲਈ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।

PunjabKesari

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ’ਤੇ ਉਠਾਏ ਸਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News