ਮਕਾਊ ''ਚ ਚੀਨ ਦੇ ਉੱਚ ਪ੍ਰਤੀਨਿਧੀ ਦੀ ਇਮਾਰਤ ਤੋਂ ਡਿੱਗਣ ਕਾਰਨ ਮੌਤ

Sunday, Oct 21, 2018 - 04:37 PM (IST)

ਮਕਾਊ ''ਚ ਚੀਨ ਦੇ ਉੱਚ ਪ੍ਰਤੀਨਿਧੀ ਦੀ ਇਮਾਰਤ ਤੋਂ ਡਿੱਗਣ ਕਾਰਨ ਮੌਤ

ਬੀਜਿੰਗ (ਬਿਊਰੋ)— ਮਕਾਊ ਵਿਚ ਚੀਨ ਦੇ ਉੱਚ ਪ੍ਰਤੀਨਿਧੀ ਝੇਂਗ ਜਿਆਓਸਾਂਗ ਦੀ ਸ਼ਨੀਵਾਰ ਰਾਤ ਇਕ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਹ ਇਸੇ ਇਮਾਰਤ ਵਿਚ ਰਹਿੰਦੇ ਸਨ। ਹਾਂਗਕਾਂਗ ਦੀ ਤਰ੍ਹਾਂ ਮਕਾਊ ਵੀ ਚੀਨ ਦਾ ਅਰਧ ਖੁਦਮੁਖਤਿਆਰੀ ਖੇਤਰ ਹੈ। ਚੀਨ ਸਰਕਾਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਕਾਊ ਵਿਚ ਚੀਨ ਦੇ ਸੰਪਰਕ ਦਫਤਰ (Liaison Offices) ਦੇ ਪ੍ਰਮੁੱਖ 59 ਸਾਲਾ ਝੇਂਗ ਲੰਬੇ ਸਮੇਂ ਤੋਂ ਤਣਾਅ ਨਾਲ ਪੀੜਤ ਸਨ। ਸੰਪਰਕ ਦਫਤਰ ਸਥਾਨਕ ਪ੍ਰਸ਼ਾਸਨ ਅਤੇ ਚੀਨ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਦਾ ਹੈ। ਸਥਾਨਕ ਮਾਮਲਿਆਂ ਵਿਚ ਇਸ ਦਾ ਪ੍ਰਭਾਵ ਕਾਫੀ ਵੱਧ ਗਿਆ ਹੈ। 

ਝੇਂਗ ਨੂੰ ਬੀਤੇ ਸਾਲ ਸਤੰਬਰ ਵਿਚ ਮਕਾਊ ਵਿਚ ਨਿਯੁਕਤ ਕੀਤਾ ਗਿਆ ਸੀ। ਉਹ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਸਨ। ਬਿਆਨ ਵਿਚ ਮੌਤ ਦੇ ਕਾਰਨਾਂ ਦਾ ਜ਼ਿਆਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਮੌਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਇਕ ਚੀਨੀ ਥਿੰਕ ਟੈਂਕ ਦੇ ਪ੍ਰਮੁੱਖ ਨਾਲ ਹੋਈ ਸੀ। ਇਸ ਵਿਚ ਉਨ੍ਹਾਂ ਨੇ ਮਕਾਊ ਦੇ ਲਗਾਤਾਰ ਵਿਕਾਸ ਲਈ ਸਥਾਨਕ ਸਰਕਾਰ ਨੂੰ ਸਹਿਯੋਗ ਦੇਣ ਦੀ ਗੱਲ 'ਤੇ ਜ਼ੋਰ ਦਿੱਤਾ ਸੀ। ਮਕਾਊ ਦੇ ਮੁੱਖ ਕਾਰਜਕਾਰੀ ਫਰਨੈਂਡੋ ਚੁਈ ਨੇ ਝੇਂਗ ਦੀ ਅਚਾਨਕ ਮੌਤ 'ਤੇ ਹੈਰਾਨੀ ਅਤੇ ਦੁੱਖ ਜ਼ਾਹਰ ਕੀਤਾ ਹੈ।


author

Vandana

Content Editor

Related News