ਇਟਲੀ : ਪੰਜਾਬੀਆਂ ਨੂੰ ਸਹੂਲਤਾਂ ਦੇਣ ਲਈ ਐਚ.ਜੀ.ਐਸ ਇਮ੍ਰੀਗਰੇਸ਼ਨ ਦਫਤਰ ਦਾ ਉਦਘਾਟਨ

Saturday, Apr 05, 2025 - 02:39 PM (IST)

ਇਟਲੀ : ਪੰਜਾਬੀਆਂ ਨੂੰ ਸਹੂਲਤਾਂ ਦੇਣ ਲਈ ਐਚ.ਜੀ.ਐਸ ਇਮ੍ਰੀਗਰੇਸ਼ਨ ਦਫਤਰ ਦਾ ਉਦਘਾਟਨ

ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਉੱਘੇ ਕਾਰੋਬਾਰੀ ਸੁਖਵਿੰਦਰ ਸਿੰਘ ਗੋਬਿੰਦਪੁਰੀ ਦੁਆਰਾ ਭਾਰਤੀਆਂ ਨੂੰ ਇਮੀਗ੍ਰੇਸ਼ਨ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਰੇਮੋਨਾ ਵਿਖੇ ਐਚ.ਜੀ.ਐਸ ਇਮੀਗ੍ਰੇਸ਼ਨ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਭਾਰਤੀ ਭਾਈਚਾਰੇ ਦੀਆ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਨੇ ਵੀ ਹਿੱਸਾ ਲਿਆ। ਦਫਤਰ ਦੇ ਉਦਘਾਟਨ ਮੌਕੇ ਸੋਚਨੀਨੋ ਦੇ ਮੇਅਰ ਗਲੀਨਾ ਗਾਬਾਰੇਲੇ ਅਤੇ ਪੰਚਾਇਤ ਮੈਂਬਰ ਰੋਬੇਰਤਾ ਕੇਸੇਤੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਦਫਤਰ ਦੇ ਉਦਘਾਟਨ ਦੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ।

ਇਸ ਮੌਕੇ  ਸਮਾਜ ਸੇਵੀ ਅਨਿਲ ਸ਼ਰਮਾ, ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ, ਸੁਖਮੰਦਰ ਸਿੰਘ ਜੌਹਲ, ਸਰਜੀਤ ਸਿੰਘ ਜੌਹਲ, ਦਿਲਰਾਜ ਸਿੰਘ, ਪੀ.ਬੀ.ਕੇ ਪੈਂਤੇਂਤੇ,ਇਟਲੀ ਵਿੱਚ ਪੰਜਾਬਣ ਪੁਲਸ ਅਫਸਰ ਜਸਕੀਰਤ ਕੌਰ ਸੈਣੀ, ਰਵਿੰਦਰ ਤਿਵਾੜੀ ਆਦਿ ਮੌਜੂਦ ਹੋਏ। ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਗੋਬਿੰਦਪੁਰੀ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਉਹ ਸੰਨਚੀਨੋ ਵਿਖੇ ਆਪਣੇ ਐਲੀਮੈਂਤਾਰੀ ਅਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਾਰੋਬਾਰ ਚਲਾ ਰਹੇ ਹਨ। ਭਾਈਚਾਰੇ ਦੇ ਲੋਕਾਂ ਦੀ ਮੰਗ 'ਤੇ ਇਮੀਗ੍ਰੇਸ਼ਨ ਪੇਪਰਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਦਫਤਰ ਖੋਲ੍ਹਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਕੀਤਾ ਪ੍ਰਦਾਨ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਕਰੇਮੋਨਾ ਦਫਤਰ ਵਿੱਚ ਭਾਰਤੀ ਅੰਬੈਸੀ ਨਾਲ ਸੰਬੰਧਿਤ ਫਾਈਲਾਂ ਅਤੇ ਇਟਲੀ ਦੇ ਵੱਖ-ਵੱਖ ਦਫਤਰਾਂ ਦੇ ਕਾਗਜਾਂ ਲਈ ਫਾਰਮ ਆਦਿ ਭਰਨ ਦੇ ਨਾਲ-ਨਾਲ ਇੰਗਲੈਂਡ ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਦੀਆਂ ਵੀਜ਼ਾ ਫਾਈਲਾਂ ਵੀ ਤਿਆਰ ਕੀਤੀਆਂ ਜਾਣਗੀਆਂ।ਇਸ ਤੋਂ ਇਲਾਵਾ ਐਕਸੀਡੈਂਟ ਕਲੇਮ, ਕੰਮ ਤੇ ਸੱਟ ਅਤੇ ਕੰਮ ਤੇ ਬੀਮਾਰੀ ਆਦਿ ਦੇ ਕਲੇਮ ਦੇ ਦਸਤਾਵੇਜ਼ ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦਫਤਰ ਵਿਚ ਸਾਡੇ ਨਾਲ ਕਲੇਮ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਵੱਖ-ਵੱਖ ਵਕੀਲ ਵੀ ਕੰਮ ਕਰਨਗੇ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਕਿ ਹਰ ਮਸਲੇ ਦਾ ਹੱਲ ਕਰਵਾ ਸਕੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News