ਜਾਨਵਰ ਦੀ ਵਫ਼ਾਦਾਰੀ! 200 ਫੁੱਟ ਡੂੰਘੀ ਖੱਡ 'ਚ ਡਿੱਗੇ ਮਾਲਕ ਦੀ ਇੰਝ ਬਚਾਈ ਜਾਨ

Thursday, Aug 04, 2022 - 05:12 PM (IST)

ਜਾਨਵਰ ਦੀ ਵਫ਼ਾਦਾਰੀ! 200 ਫੁੱਟ ਡੂੰਘੀ ਖੱਡ 'ਚ ਡਿੱਗੇ ਮਾਲਕ ਦੀ ਇੰਝ ਬਚਾਈ ਜਾਨ

ਲੰਡਨ (ਬਿਊਰੋ): ਪਾਲਤੂ ਜਾਨਵਰਾਂ 'ਚ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੈ। ਬ੍ਰਿਟੇਨ ਤੋਂ ਅਜਿਹੀ ਹੀ ਇਕ ਵਫਾਦਾਰ ਕੁੱਤੀ ਦੀ ਕਹਾਣੀ ਸਾਹਮਣੇ ਆਈ ਹੈ, ਜੋ 36 ਘੰਟੇ ਲਗਾਤਾਰ ਆਪਣੇ ਜ਼ਖਮੀ ਮਾਲਕ ਦੀ ਰਾਖੀ ਕਰਦੀ ਰਹੀ ਅਤੇ ਮਦਦ ਲਈ ਪੁਕਾਰਦੀ ਰਹੀ। ਦਰਅਸਲ ਕੁੱਤੀ ਅਤੇ ਉਸ ਦਾ ਮਾਲਕ 200 ਫੁੱਟ ਡੂੰਘੀ ਖੱਡ 'ਚ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। 'ਦਿ ਸਨ' ਦੀ ਰਿਪੋਰਟ ਮੁਤਾਬਕ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਕੁਝ ਰਾਹਗੀਰਾਂ ਨੇ ਉਹਨਾਂ ਨੂੰ ਜ਼ਖਮੀ ਹਾਲਤ 'ਚ ਦੇਖਿਆ ਅਤੇ ਮਦਦ ਲਈ ਬਚਾਅ ਟੀਮ ਨੂੰ ਬੁਲਾਇਆ। ਇਸ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਣ ਤੋਂ ਬਾਅਦ ਜੇਕਰ 76 ਸਾਲਾ ਮਾਰਟਿਨ ਕਲਾਰਕ ਦੀ ਜਾਨ ਬਚੀ ਹੈ ਤਾਂ ਉਹ ਉਸ ਦੇ ਕੁੱਤੀ ਸੁਕੀ ਦੀ ਵਜ੍ਹਾ ਨਾਲ ਹੀ ਹੈ।

PunjabKesari

ਖ਼ਬਰ ਮੁਤਾਬਕ ਸੁਕੀ ਆਪਣੇ ਮਾਲਕ ਨੂੰ ਛੱਡਣ ਦੀ ਬਜਾਏ ਕਰੀਬ ਡੇਢ ਦਿਨ ਉਨ੍ਹਾਂ ਕੋਲ ਰਹੀ। ਫਿਰ ਉਸਨੂੰ ਇੱਕ ਪਰਿਵਾਰ ਦਿਸਿਆ, ਜਿਸ ਵਿੱਚ ਟੌਮ ਵਾਈਕਸ, ਉਸਦੀ ਪਤਨੀ ਡੈਨੀਅਲ ਅਤੇ ਉਹਨਾਂ ਦੇ ਬੱਚੇ ਸ਼ਾਮਲ ਸਨ, ਜਿਸਨੂੰ ਉਹ ਆਪਣੇ ਮਾਲਕ ਦੀ ਮਦਦ ਕਰਨ ਲਈ ਆਪਣੇ ਨਾਲ ਲੈ ਕੇ ਆਈ। ਵਾਈਕਸ ਪਰਿਵਾਰ ਨੇ ਦੱਸਿਆ ਕਿ ਸੁਕੀ ਕਦੇ ਉਨ੍ਹਾਂ ਵੱਲ ਭੱਜ ਰਹੀ ਸੀ ਅਤੇ ਕਦੇ ਮਾਲਕ ਵੱਲ ਦੇਖ ਰਹੀ ਸੀ ਜਿੱਥੇ ਮਾਰਟਿਨ ਜ਼ਖਮੀ ਹਾਲਤ ਵਿੱਚ ਪਿਆ ਸੀ। ਉਹ ਉੱਤਰੀ ਯੌਰਕਸ਼ਾਇਰ ਦੇ ਲਿਲਹੋਮ ਵਿੱਚ ਏਸਕ ਨਦੀ ਵਿੱਚ ਇੱਕ ਚੱਟਾਨ 'ਤੇ ਲੇਟਿਆ ਹੋਇਆ ਸੀ।

PunjabKesari

ਕੁੱਤੀ ਨੇ ਬਚਾਈ ਮਾਲਕ ਦੀ ਜਾਨ 

ਟੌਮ ਨੇ ਕਿਹਾ ਕਿ ਜੇਕਰ ਸੁਕੀ ਉੱਥੇ ਨਾ ਹੁੰਦੀ, ਤਾਂ ਉਹ ਮਦਦ ਲਈ ਪਹੁੰਚਣ ਦੇ ਯੋਗ ਨਹੀਂ ਹੁੰਦੇ। ਉਹ ਇੱਕ ਸਮਝਦਾਰ ਅਤੇ ਵਫ਼ਾਦਾਰ ਕੁੱਤੀ ਹੈ। ਮਾਰਟਿਨ ਮੰਗਲਵਾਰ ਦੀ ਸਵੇਰ ਨੂੰ ਡਿੱਗ ਗਿਆ ਸੀ ਅਤੇ ਉਹ ਬੁੱਧਵਾਰ ਸ਼ਾਮ ਤੋਂ ਬਾਅਦ ਸਾਨੂੰ ਮਿਲਿਆ। ਉਸ ਨੇ ਦੱਸਿਆ ਕਿ ਹੋਰ ਰਾਹਗੀਰਾਂ ਨੇ ਸੁਕੀ ਦੇ ਰੌਣ ਦੀ ਆਵਾਜ਼ ਸੁਣੀ ਪਰ ਉਹ ਉਸ ਦੇ ਟਿਕਾਣੇ ਤੱਕ ਨਹੀਂ ਪਹੁੰਚ ਸਕੇ। ਕਲਾਰਕ ਨੂੰ ਲੱਭਣ ਤੋਂ ਬਾਅਦ, ਵਾਈਕਸ ਪਰਿਵਾਰ ਉਹਨਾਂ ਦੀ ਮਦਦ ਲਈ ਜੁਟ ਗਿਆ। ਬਚਾਅ ਟੀਮ ਨੇ ਜ਼ਖਮੀ ਕਲਾਰਕ ਨੂੰ ਉੱਥੋਂ ਬਚਾਇਆ ਅਤੇ ਹਸਪਤਾਲ ਪਹੁੰਚਾਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 'ਸਟੀਮਿੰਗ ਸਿੰਕਹੋਲ' 'ਚ ਡਿੱਗੀ ਮਹਿਲਾ ਬੁਰੀ ਤਰ੍ਹਾਂ ਝੁਲਸੀ, ਦੱਸਿਆ ਆਪਣਾ ਦਰਦ


ਮਾਲਕ ਨੂੰ ਯਾਦ ਕਰ ਰਹੀ ਸੂਕੀ 

ਕਲਾਰਕ ਡਿੱਗਣ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸਦੀ ਛਾਤੀ, ਮੋਢੇ, ਕਮਰ ਅਤੇ ਲੱਤ ਦੀ ਸਰਜਰੀ ਹੋਵੇਗੀ। ਕਲਾਰਕ ਆਪਣੇ ਦੋਸਤ ਫੋਰਡ ਨਾਲ ਕੈਂਪਸਾਇਟ ਚਲਾਉਂਦਾ ਸੀ। ਹਾਦਸੇ ਤੋਂ ਬਾਅਦ ਫੋਰਡ ਸੂਕੀ ਦੀ ਦੇਖਭਾਲ ਕਰ ਰਿਹਾ ਹੈ ਜਦੋਂ ਕਿ ਕਲਾਰਕ ਆਪਣੀਆਂ ਸੱਟਾਂ ਤੋਂ ਠੀਕ ਹੋ ਰਿਹਾ ਹੈ। ਸਥਾਨਕ ਕਿਸਾਨ ਨੇ ਦੱਸਿਆ ਕਿ ਕਲਾਰਕ ਸਾਡੇ ਕੋਲ ਰਹਿ ਰਿਹਾ ਸੀ। ਉਹ ਸੈਰ ਕਰਨ ਲਈ ਨਿਕਲਿਆ ਅਤੇ ਪਤਾ ਨਹੀਂ ਕਿਵੇਂ ਡਿੱਗ ਪਿਆ ਪਰ ਉਹ ਖੁਸ਼ਕਿਸਮਤ ਸੀ। ਉਸ ਨੇ ਕਿਹਾ ਕਿ ਸੂਕੀ ਬਹੁਤ ਪਿਆਰੀ ਹੈ ਅਤੇ ਇਹ ਸਪੱਸ਼ਟ ਹੈ ਕਿ ਉਹ ਆਪਣੇ ਮਾਲਕ ਨੂੰ ਯਾਦ ਕਰ ਰਹੀ ਹੋਵੇਗੀ।
 


author

Vandana

Content Editor

Related News