ਹੀਥਰੋ ਏਅਰਪੋਰਟ ''ਤੇ ਥਰਮਲ ਕੈਮਰਿਆਂ ਨਾਲ ਹੋਵੇਗੀ ਯਾਤਰੀਆਂ ਦੇ ਸਰੀਰਕ ਤਾਪਮਾਨ ਦੀ ਜਾਂਚ

Thursday, May 07, 2020 - 01:18 PM (IST)

ਹੀਥਰੋ ਏਅਰਪੋਰਟ ''ਤੇ ਥਰਮਲ ਕੈਮਰਿਆਂ ਨਾਲ ਹੋਵੇਗੀ ਯਾਤਰੀਆਂ ਦੇ ਸਰੀਰਕ ਤਾਪਮਾਨ ਦੀ ਜਾਂਚ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੁਝ ਦਿਨ ਪਹਿਲਾਂ ਬੋਰਨਮਥ ਹਵਾਈ ਅੱਡੇ 'ਤੇ ਮਨੁੱਖੀ ਸਰੀਰ ਦਾ ਤਾਪਮਾਨ ਜਾਂਚਣ ਲਈ ਕੈਮਰਿਆਂ ਦੀ ਵਰਤੋਂ ਦੀ ਖਬਰ ਨਸ਼ਰ ਹੋਈ ਸੀ। ਇਸ ਉਪਰੰਤ ਹੁਣ ਹੀਥਰੋ ਹਵਾਈ ਅੱਡਾ ਕੋਰੋਨਾ ਵਾਇਰਸ ਨੂੰ ਘੱਟ ਕਰਨ ਲਈ ਯਾਤਰੀਆਂ ਦੇ ਸਰੀਰਕ ਤਾਪਮਾਨ ਦਾ ਪਤਾ ਲਗਾਉਣ ਲਈ ਥਰਮਲ ਕੈਮਰਿਆਂ ਦੀ ਵਰਤੋਂ ਕਰਨ ਜਾ ਰਿਹਾ ਹੈ। 

ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਹੌਲੈਂਡ ਕੇਏ ਨੇ ਖੁਲਾਸਾ ਕੀਤਾ ਹੈ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਇਸ ਦਾ ਟਰਾਇਲ ਸ਼ੁਰੂ ਹੋ ਜਾਵੇਗਾ। ਪਿਛਲੇ ਹਫ਼ਤੇ ਦੌਰਾਨ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਹਵਾਈ ਅੱਡਿਆਂ ਅਤੇ ਜਹਾਜ਼ਾਂ ਵਿੱਚ ਸਮਾਜਕ ਦੂਰੀ ਰੱਖਣੀ ਅਸੰਭਵ ਹੈ ਅਤੇ ਉਮੀਦ ਹੈ ਕਿ ਇਸ ਤਕਨਾਲੋਜੀ ਨਾਲ ਵਾਇਰਸ ਤੋਂ ਗ੍ਰਸਤ ਲੋਕਾਂ ਨੂੰ ਉਡਾਣ ਅਤੇ ਯੂ. ਕੇ. ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ 18.1 ਮਿਲੀਅਨ ਯਾਤਰੀਆਂ ਨੇ ਬਰਤਾਨੀਆ ਵਿੱਚ ਆਉਣ-ਜਾਣ ਕੀਤਾ ਸੀ ਪਰ ਉਹਨਾਂ ਵਿੱਚੋਂ ਸਿਰਫ਼ ਕੁਝ ਕੁ ਦੀ ਹੀ ਜਾਂਚ ਕੀਤੀ ਗਈ।


author

Lalita Mam

Content Editor

Related News