ਅਮਰੀਕਾ ''ਚ ਭਾਰਤੀ ਇੰਜੀਨੀਅਰ ਦੇ ਹੱਤਿਆਰੇ ''ਤੇ Hate Crime ਦੇ ਦੋਸ਼ ਵੀ ਤੈਅ
Tuesday, May 22, 2018 - 10:35 PM (IST)
ਵਾਸ਼ਿੰਗਟਨ - ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਹੱਤਿਆ ਦੇ ਦੋਸ਼ੀ ਅਮਰੀਕੀ ਨੌ-ਸੈਨਾ ਦੇ ਸਾਬਕਾ ਅਧਿਕਾਰੀ 'ਤੇ ਨਫਰਤ ਅਪਰਾਧ (ਹੇਟ ਕ੍ਰਾਇਮ) ਦੇ 3 ਦੋਸ਼ ਵੀ ਤੈਅ ਕੀਤੇ ਗਏ ਹਨ। 53 ਸਾਲਾਂ ਦੇ ਐਡਮ ਪੁਰਿੰਟਨ ਨੇ ਸ਼੍ਰੀਨਿਵਾਸ ਅਤੇ ਉਨ੍ਹਾਂ ਦੇ ਦੋਸਤ 'ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਨਸਲੀ ਟਿੱਪਣੀਆਂ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਅੱਤਵਾਦੀ ਦੱਸਿਆ ਸੀ।
ਐਡਮ ਨੇ 22 ਫਰਵਰੀ, 2017 ਨੂੰ ਕੰਸਾਸ ਸਿਟੀ ਦੇ ਇਕ ਬਾਰ 'ਚ ਸ਼੍ਰੀਨਿਵਾਸ ਅਤੇ ਉਨ੍ਹਾਂ ਦੇ ਦੋਸਤ ਨੂੰ ਅਮਰੀਕਾ ਛੱਡ ਕੇ ਜਾਣ ਦੀ ਧਮਕੀ ਵੀ ਦਿੱਤੀ ਸੀ। ਸ਼੍ਰੀਨਿਵਾਸ ਨਾਲ ਕੁੱਟਮਾਰ ਕਰਨ 'ਤੇ ਉਸ ਨੂੰ ਬਾਰ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਪਰ ਕੁਝ ਦੇਰ ਬਾਅਦ ਉਹ ਦੁਬਾਰਾ ਨਕਾਬ ਪਾ ਕੇ ਬਾਰ 'ਚ ਆਇਆ ਅਤੇ ਸ਼੍ਰੀਨਿਵਾਸ ਅਤੇ ਮਦਸਾਨੀ ਤੋਂ ਇਲਾਵਾ ਬਾਰੇ ਦੇ ਇਕ ਕਰਮੀ ਨੂੰ ਵੀ ਗੋਲੀ ਮਾਰ ਦਿੱਤੀ ਸੀ।
ਹੱਤਿਆ ਅਤੇ ਹੱਤਿਆ ਕਰਨ ਦੇ ਇਸ ਦੋਸ਼ 'ਚ ਉਸ ਨੂੰ ਪਿਛਲੇ ਸਾਲ ਮਾਰਚ 'ਚ 78 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਜੂਨ 'ਚ ਕੰਸਾਸ ਦੇ ਅਟਾਰਨੀ ਦਫਤਰ ਨੇ ਉਸ ਖਿਲਾਫ ਨਫਰਤ ਅਪਰਾਧ ਦਾ ਮੁਕੱਦਮਾ ਵੀ ਦਾਇਰ ਕੀਤਾ ਸੀ। ਇਸ 'ਚ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਉਸ ਨੂੰ ਬਿਨ੍ਹਾਂ ਪੈਰੋਲ ਦੇ ਉਮਕ ਕੈਦ ਦੀ ਸਜ਼ਾ ਹੋਵੇਗੀ। ਅਟਾਰਨੀ ਜਨਰਲ ਨੇ ਕਿਹਾ, ਇਸ ਕਾਰਵਾਈ ਤੋਂ ਬਾਅਦ ਲੋਕਾਂ ਵਿਚਾਲੇ ਸੰਦੇਸ਼ ਜਾਵੇਗਾ ਕਿ ਸਾਡਾ ਕਾਨੂੰਨ ਨਫਰਤ ਅਪਰਾਧ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ।
