ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਜ਼ੀਰਾ ਨੂੰ ਭਾਈ ਪੀਰ ਮੁਹੰਮਦ ਨੇ ਕੀਤਾ ਸਨਮਾਨਿਤ

Monday, Apr 03, 2023 - 01:21 PM (IST)

ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਜ਼ੀਰਾ ਨੂੰ ਭਾਈ ਪੀਰ ਮੁਹੰਮਦ ਨੇ ਕੀਤਾ ਸਨਮਾਨਿਤ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ (ਆਰੈਸੋ) ਦੇ ਸੈਕਟਰੀ ਅਤੇ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਚੱਲ ਰਹੇ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਨੌਜਵਾਨ ਆਗੂ ਜੋ ਕਿ ਅੱਜਕਲ੍ਹ ਆਪਣੀ ਪੰਜਾਬ ਫੇਰੀ 'ਤੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਕਰਨੈਲ ਸਿੰਘ ਪੀਰਮੁਹੰਮਦ ਬੁਲਾਰਾ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਕੌਆਰਡੀਨੇਟਰ 16 ਮੈਬਰੀ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਕਮੇਟੀ ਅਤੇ ਡਾਕਟਰ ਕਾਰਜ ਸਿੰਘ ਪੀਰਮੁਹੰਮਦ ਸੰਯੁਕਤ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਨਰਿੰਦਰ ਸਿੰਘ ਪ੍ਰਧਾਨ ਐਨ ਜੀ ਓ ਕਮੇਟੀ ਜ਼ੀਰਾ ਵਲੋਂ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਹਰਪ੍ਰੀਤ ਸਿੰਘ ਜ਼ੀਰਾ ਵਲੋਂ ਇਟਲੀ ਵਿੱਚ ਸਿੱਖ ਧਰਮ ਪ੍ਰਤੀ ਚੱਲ ਰਹੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਆ ਰਹੇ ਹਨ। ਜਿਸ ਦੇ ਮੱਦੇਨਜਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ ਦੀ ਰਾਜਧਾਨੀ 'ਚ 7.2 ਤੀਬਰਤਾ ਦੇ ਭੂਚਾਲ ਦੇ ਝਟਕੇ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News