ਦੁਬਈ: ਖੁਸ਼ਨੁਮਾ ਮਾਹੌਲ ਬਣਾਉਣ ਲਈ ਪੁਲਸ ਸਟੇਸ਼ਨ ਦੀ ਛੱਤ ''ਤੇ ਲਗਾਇਆ ਗਿਆ ਸਮਾਇਲੀ ਫੇਸ

07/21/2017 5:36:29 PM

ਦੁਬਈ — ਪੁਲਸ ਬਲ ਨੇ ਇਕ ਵਿਸ਼ਾਲ ਸਮਾਇਲੀ ਫੇਸ ਦਾ ਉਦਘਾਟਨ ਕੀਤਾ ਹੈ । ਪੁਲਸ ਦਾ ਮੰਨਣਾ ਹੈ ਕਿ ਖੁਸ਼ੀ ਦੀਆਂ ਲਹਿਰਾਂ ਨੂੰ ਵਧਾਉਣ ਲਈ ਇਸ ਦਾ ਉਦਘਾਟਨ ਕੀਤਾ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਮਿਡਲ ਈਸਟਰਨ ਮੈਗਾਸਿਟੀ ਵਿਚ ਬੁੱਧਵਾਰ ਨੂੰ ਅਲ ਮੁਰੱਕਾਬਾਤ ਪੁਲਸ ਸਟੇਸ਼ਨ ਦੇ ਸਿਖਰ ਉੱਤੇ ਗਿਲਾਸ ਗੁੰਬਦ ਉੱਤੇ ਇਮੋਜੀ ਤਰ੍ਹਾਂ ਦੇ ਪ੍ਰਤੀਕ ਨੂੰ ਲਗਾਇਆ ਗਿਆ ਹੈ ।
ਦੁਬਈ ਪੁਲਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਇਮੋਜੀ ਇਮਾਰਤ ਦੇ ਅੰਦਰ ਅਤੇ ਬਾਹਰ ਦੋਵਾਂ ਜਗ੍ਹਾਵਾਂ ਤੋਂ ਵੇਖੀ ਜਾ ਸਕਦੀ ਹੈ । ਦੁਬਈ ਪੁਲਸ ਦੇ ਕਮਾਂਡਰ ਇਨ-ਚੀਫ ਮੇਜਰ ਜਨਰਲ ਅਬਦੁੱਲਾ ਖਲੀਫਾ ਅਲ ਮਾਰੀ ਦੇ ਹੁਕਮਾਂ ਅਨੁਸਾਰ ਜ਼ਿਆਦਾ ਸਕਾਰਾਤਮਕ ਅਤੇ ਖੁਸ਼ੀ ਦਾ ਮਾਹੌਲ ਬਣਾਉਣ ਲਈ ਅਸੀਂ ਅਲ ਮੁਰੱਕਾਬਾਤ ਪੁਲਸ ਸਟੇਸ਼ਨ ਦੀ ਛੱਤ ਉੱਤੇ ਇੱਕ ਵਿਸ਼ਾਲ ਮੁਸਕੁਰਾਹਟ ਵਾਲਾ ਚਿਹਰਾ ਲਗਾਇਆ ਹੈ । 
ਸਟੇਸ਼ਨ ਦੇ ਨਿਦੇਸ਼ਕ ਬ੍ਰਿਗੇਡੀਅਰ ਅਲੀ ਘਨੀਮ ਨੇ ਇਕ ਬਿਆਨ ਵਿਚ ਕਿਹਾ ਕਿ ਛੇਤੀ ਹੀ ਹੋਰ ਪੁਲਸ ਸਟੇਸ਼ਨਾਂ ਅਤੇ ਸਰਕਾਰੀ ਭਵਨਾਂ ਵਿਚ ਵੀ ਇਸ ਨੂੰ ਸਥਾਪਤ ਕੀਤਾ ਜਾਵੇਗਾ । ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਡਾ ਸ਼ਹਿਰ ਦੁਬਈ ਹੈ ਅਤੇ ਤੇਲ ਉਦਯੋਗ ਦੇ ਉਛਾਲ ਦੇ ਸਮੇਂ ਦਾ ਪ੍ਰਤੀਕ ਹੈ । ਹਾਲ ਹੀ ਦੇ ਸਾਲਾਂ ਵਿਚ ਇੱਥੇ ਇਕ 'ਹੈੱਪੀਨੇਸ' ਨੂੰ ਮੁੱਖ ਰੱਖਦੇ ਹੋਏ ਕਈ ਨਵੀਂਆਂ ਨੀਤੀਆਂ ਸ਼ੁਰੂ ਕੀਤੀਆਂ ਗਈਆਂ ਹਨ ।
ਇਨ੍ਹਾਂ ਨੀਤੀਆਂ ਦਾ ਮਕਸਦ ਸਾਲ 2021 ਤੱਕ ਦੁਬਈ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਬਣਾਉਣਾ ਹੈ । ਪਿਛਲੇ ਸਾਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਮਿਨੀਸਟਰ ਆਫ ਸਟੇਟ ਫਾਰ ਹੈੱਪੀਨੇਸ ਨਾਂ ਦੇ ਇਕ ਨਵੇਂ ਅਹੁਦੇ ਦਾ ਨਿਰਮਾਣ ਕਰ ਰਹੀ ਹੈ । ਇਸ ਦੇ ਨਾਲ ਹੀ ਜਨਮ ਸਰਟੀਫਿਕੇਟ, ਮੈਡੀਕਲ ਰਿਪੋਰਟਾਂ ਅਤੇ ਹੋਰ ਸੂਚਨਾਵਾਂ ਨੂੰ ਆਸਾਨੀ ਨਾਲ ਹਾਸਲ ਕਰ ਕੇ ਨਿਵਾਸੀਆਂ ਦੀ ਸੰਤੁਸ਼ਟੀ ਨੂੰ ਸੁਧਾਰਨ ਵਿਚ ਸਹਾਇਤਾ ਕਰਨ ਲਈ ਹੈੱਪੀਨੇਸ ਸੈਂਟਰ ਖੋਲ੍ਹਿਆ ਗਿਆ ਹੈ। ਇਲਾਕੇ ਵਿਚ ਦੁਨੀਆ ਦੀ ਪਹਿਲੀ ਹੈੱਪੀਨੇਸ ਸਿਟੀ ਵਸਣ ਦੀ ਵੀ ਯੋਜਨਾ ਹੈ ।


Related News