ਸ਼ਰੀਫ ਦੀ ਕੁੜਿੱਕੀ ''ਚ ਫਸੀ ਜਾਨ, ਕਿਹਾ- ਫਾਂਸੀ ਦੇ ਦਿਓ ਜਾਂ ਜੇਲ ਭੇਜ ਦਿਓ

Wednesday, Jun 13, 2018 - 02:32 AM (IST)

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਮ ਚੋਣਾਂ ਤੋਂ ਪਹਿਲਾਂ ਐੱਨ.ਏ.ਬੀ. (ਨੈਸ਼ਨਲ ਅਕਾਉਂਟੇਬਿਲੀਟੀ ਬਿਊਰੋ) ਵੱਲੋਂ ਸੁਪਰੀਮ ਕਰੋਟ ਦੇ ਆਦੇਸ਼ 'ਤੇ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲਿਆਂ ਨੂੰ ਝੱਲ ਰਹੇ ਹਨ। ਇਸ ਮਾਮਲੇ 'ਚ ਨਵਾਜ਼ ਸ਼ਰੀਫ ਨੂੰ ਇਕ ਹੋਰ ਝਟਕਾ ਲੱਗਾ ਹੈ। ਨਵਾਜ਼ ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਇਸ ਮਾਮਲੇ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਘਟਨਾ ਸੋਮਵਾਰ ਦੀ ਹੈ, ਜਦੋਂ ਪਾਕਿਸਤਾਨ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਕਿ ਇਸ ਮਾਮਲੇ ਦੀ ਸੁਣਵਾਈ ਸ਼ਨੀਵਾਰ ਸਣੇ ਹਫਤੇ ਦੇ ਹਰੇਕ ਦਿਨ ਹੋਵੇਗੀ। ਇਸ ਤੋਂ ਬਾਅਦ ਸ਼ਰੀਫ ਦੇ ਵਕੀਲ ਇਸ ਕੇਸ ਤੋਂ ਹਟ ਗਏ।
ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਦੇ ਜ਼ਰੀਏ ਇਤਰਾਜ਼ ਜ਼ਾਹਿਰ ਕੀਤਾ। ਸ਼ਰੀਫ ਨੇ ਕਿਹਾ ਕਿ ਮੇਰੇ ਬੁਨਿਆਦੀ ਅਧਿਕਾਰ ਦਾ ਉਲੰਘਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ 'ਚ ਕੋਈ ਵੀ ਵਕੀਲ ਇਸ ਕੇਸ ਨੂੰ ਨਹੀਂ ਲਵੇਗਾ, ਕਿਉਂਕਿ ਉਸ ਨੂੰ ਕੇਸ ਦੀ ਤਿਆਰੀ ਕਰਨ ਦਾ ਸਮਾਂ ਨਹੀਂ ਮਿਲੇਗਾ। ਕੇਸ ਦੀ ਸੁਣਵਾਈ ਵੀਕੈਂਡ 'ਤੇ ਵੀ ਹੋ ਰਹੀ ਹੈ।
ਜਦੋਂ ਕੇਸ ਦੇ ਜੱਜ ਮੁਹੰਮਦ ਬਸ਼ੀਰ ਨੇ ਕੋਰਟ 'ਚ ਸੁਣਵਾਈ ਸ਼ੁਰੂ ਕੀਤੀ, ਉਦੋਂ ਸ਼ਰੀਫ ਨੇ ਜੱਜ ਨੂੰ ਕਿਹਾ, 'ਮੇਰੇ ਵਕੀਲ ਨੇ ਕੇਸ ਤੋਂ ਖੁਦ ਨੂੰ ਹਟਾ ਲਿਆ ਹੈ। ਮੇਰਾ ਹੱਕ ਹੈ ਕਿ ਮੈਂ ਆਪਣੀ ਪਸੰਦ ਦੇ ਹਿਸਾਬ ਨਾਲ ਇਕ ਨਵਾਂ ਵਕੀਲ ਹਾਇਰ ਕਰਾਂ।' ਸ਼ਰੀਫ ਨੇ ਕਿਹਾ ਕਿ ਹੁਣ ਤਕ ਖਵਾਜ਼ਾ ਹੈਰਿਸ ਕੇਸ ਨੂੰ ਚੰਗੇ ਤਰੀਕੇ ਨਾਲ ਸਮਝਦੇ ਸੀ, ਹੁਣ ਇਸ ਸਥਿਤੀ 'ਚ ਇਕ ਨਵੇਂ ਵਕੀਲ ਨੂੰ ਨਿਯੁਕਤ ਕਰਨਾ ਆਸਾਨ ਕੰਮ ਨਹੀਂ ਹੈ। ਸ਼ਰੀਫ ਦੇ ਬਿਆਨ ਤੋਂ ਬਾਅਦ ਕੋਰਟ ਦੇ ਜੱਜ ਬਸ਼ੀਰ ਨੇ ਕਿਹਾ ਕਿ ਖਵਾਜ਼ਾ ਦਾ ਲਿਖਿਤ ਆਦੇਸ਼ ਦਿੱਤਾ ਜਾਵੇ। ਵਕੀਲ ਖਵਾਜ਼ਾ ਨੂੰ ਮੁੜ ਕੇਸ ਨਾਲ ਜੁੜਨ ਲਈ ਮਨਾਇਆ ਜਾਵੇ, ਜੇਕਰ ਉਹ ਨਾ ਮੰਨਣ ਤਾਂ ਤੁਸੀਂ 19 ਜੂਨ ਤਕ ਨਵੇਂ ਵਕੀਲ ਨੂੰ ਹਾਇਰ ਕਰ ਸਕਦੇ ਹੋ।
ਪਾਕਿਸਤਾਨ ਨਿਊਜ਼ ਵੈੱਬਸਾਈਟ ਡਾਨ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਮੇਰੇ ਖਿਲਾਫ ਕੇਸ ਨੂੰ ਜਾਣ ਬੁੱਝ ਕੇ ਲੰਬਾ ਖਿਚਿਆਂ ਜਾ ਰਿਹਾ ਹੈ। ਮੁੱਖ ਜੱਜ ਇਸ ਕੇਸ ਦੀ ਸੁਣਵਾਈ ਆਪਣੀ ਹੀ ਬੈਂਚ 'ਚ ਕਰ ਸਕਦੇ ਹਨ ਤੇ ਮੈਨੂੰ ਫਾਂਸੀ ਦੀ ਸਜ਼ਾ ਜਾਂ ਜੇਲ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਕਰੀਬ 100 ਵਾਰ ਕੋਰਟ 'ਚ ਪੇਸ਼ ਹੋ ਚੁੱਕੇ ਹਨ।


Related News