ਚੀਨ ਦੇ ਇਸ ਸ਼ਖਸ ਨੇ ਆਪਣੇ ਹੱਥੀਂ ਮੌਤ ਦੇ ਘਾਟ ਉਤਾਰੇ ਸਨ ਰਿਸ਼ਤੇਦਾਰ, ਹੁਣ ਜੇਲ ''ਚ ਬਿਤਾਵੇਗਾ ਜ਼ਿੰਦਗੀ

02/13/2017 5:08:18 PM

ਸਿਡਨੀ— ਆਸਟਰੇਲੀਆ ''ਚ ਰਹਿੰਦੇ ਚੀਨੀ ਵਿਅਕਤੀ ਰਾਬਰਟ ਝੀ ਨੂੰ ਆਪਣੇ ਪੰਜ ਰਿਸ਼ਤੇਦਾਰਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ''ਚ ਸੋਮਵਾਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਬਰਟ ਕੰਨ, ਨੱਕ ਅਤੇ ਗਲੇ ਦੇ ਰੋਗਾਂ ਦਾ ਮਾਹਰ ਡਾਕਟਰ ਸੀ। ਉਸ ਨੇ ਇਸ ਹੈਵਾਨੀਅਤ ਭਰੇ ਕੰਮ ਨੂੰ ਅੰਜਾਮ 18 ਜੁਲਾਈ 2009 ''ਚ ਦਿੱਤਾ ਸੀ। ਉਸ ਨੇ ਆਪਣੇ ਪੰਜਾਂ ਰਿਸ਼ਤੇਦਾਰਾਂ ਨੂੰ ਸਿਡਨੀ ਵਿਖੇ ਸਥਿਤ ਉਨ੍ਹਾਂ ਦੇ ਘਰ ''ਚ ਮੌਤ ਦੇ ਘਾਟ ਉਤਾਰਿਆ ਸੀ। ਝੀ ਨੇ ਪੰਜਾਂ ਵਿਅਕਤੀਆਂ, ਜਿਨ੍ਹਾਂ ''ਚ ਦੋ ਬੱਚੇ ਵੀ ਸ਼ਾਮਲ ਸਨ, ਦੇ ਸਿਰਾਂ ਅਤੇ ਮੂੰਹਾਂ ''ਤੇ ਹਥੌੜੇ ਵਰਗੀ ਕਿਸੇ ਚੀਜ਼ ਨਾਲ ਵਾਰ ਕੀਤਾ ਸੀ। 
ਸਿਡਨੀ ਦੀ ਇੱਕ ਅਦਾਲਤ ''ਚ ਝੀ ਨੂੰ ਸਜ਼ਾ ਸੁਣਾਉਂਦਿਆਂ ਮਹਿਲਾ ਜੱਜ ਫੁੱਲਟਰਨ ਨੇ ਕਤਲਾਂ ਦੀ ਇਸ ਵਾਰਦਾਤ ਨੂੰ ਬਹੁਤ ਹੀ ਘਿਨਾਉਣੀ ਦੱਸਿਆ ਅਤੇ ਕਿਹਾ ਕਿ ਮੌਤਾਂ ਤੋਂ ਬਾਅਦ ਪੀੜਤਾਂ ਦੇ ਬੈੱਡਰੂਮ ''ਚ ਲਹੂ ਦਾ ਛੱਪੜ ਵਗ ਰਿਹਾ ਸੀ। ਝੀ ਨੂੰ ਸਾਲ 2011 ''ਚ ਇਨ੍ਹਾਂ ਪੰਜਾਂ ਕਤਲਾਂ ਦਾ ਦੋਸ਼ੀ ਪਾਇਆ ਗਿਆ ਸੀ। ਉੱਧਰ ਹੁਣ ਸਜ਼ਾ ਮਿਲਣ ਤੋਂ ਬਾਅਦ ਉਹ ਬਿਨਾਂ ਜ਼ਮਾਨਤ ਤੋਂ ਪੂਰੀ ਉਮਰ ਜੇਲ ''ਚ ਬਿਤਾਵੇਗਾ।

Related News