ਹਮਾਸ ਨੇ ਗਾਜ਼ਾ ਪੱਟੀ ''ਚ ਰਿਹਾਇਸ਼ੀ ਇਲਾਕਿਆਂ ਨੂੰ ਫੌਜੀ ਅੱਡਿਆਂ ''ਚ ਤਬਦੀਲ ਕੀਤਾ : ਇਜ਼ਰਾਇਲ
Sunday, May 16, 2021 - 12:45 AM (IST)

ਤੇਲ ਅਵੀਵ - ਇਜ਼ਰਾਇਲੀ ਸੁਰੱਖਿਆ ਫੋਰਸਾਂ (ਆਈ. ਡੀ. ਐੱਫ.) ਨੇ ਸ਼ਨੀਵਾਰ ਦੋਸ਼ ਲਾਇਆ ਕਿ ਫਲਸਤੀਨੀ ਅੱਤਵਾਦੀ ਸੰਗਠਨ ਗਾਜ਼ਾ ਪੱਟੀ ਵਿਚ ਰਿਹਾਇਸ਼ੀ ਇਲਾਕਿਆਂ ਨੂੰ ਫੌਜੀ ਅੱਡਿਆਂ ਵਿਚ ਤਬਦੀਲ ਕਰਨ ਵਿਚ ਲੱਗਾ ਹੋਇਆ ਹੈ।
ਆਈ. ਡੀ. ਐੱਫ. ਨੇ ਟਵਿੱਟਰ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਇਹ ਗਾਜ਼ਾ ਵਿਚ ਉੱਚੀਆਂ ਇਮਾਰਤਾਂ ਦੀ ਵਰਤੋਂ ਖੁਫੀਆ ਜਾਣਕਾਰੀ ਇਕੱਠਾ ਕਰਨ, ਹਮਲੇ ਦੀ ਯੋਜਨਾ ਬਣਾਉਣ, ਕਮਾਨ ਅਤੇ ਕੰਟਰੋਲ ਅਤੇ ਸੰਚਾਰ ਜਿਹੇ ਕਈ ਫੌਜੀ ਉਦੇਸ਼ਾਂ ਲਈ ਇਸਤੇਮਾਲ ਕਰਦਾ ਹੈ।