ਹਮਾਸ ਨੇ ਤੇਲ ਅਵੀਵ ''ਤੇ ਫਿਰ ਦਾਗੇ 150 ਰਾਕੇਟ, ਜਾਣੋ ਹੁਣ ਤੱਕ ਕਿੰਨੇ ਲੋਕ ਗੁਆ ਚੁੱਕੇ ਨੇ ਜਾਨ

10/08/2023 5:52:05 AM

ਇੰਟਰਨੈਸ਼ਨਲ ਡੈਸਕ : ਹਮਾਸ ਵੱਲੋਂ ਇਜ਼ਰਾਈਲ 'ਤੇ ਲਗਾਤਾਰ ਹਮਲੇ ਜਾਰੀ ਹਨ। ਹਮਾਸ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ 'ਤੇ 150 ਰਾਕੇਟ ਦਾਗੇ ਹਨ। ਹਮਾਸ ਦੇ ਹਮਲੇ 'ਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3000 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਕੱਟੜਪੰਥੀਆਂ ਨੇ ਇਜ਼ਰਾਈਲੀ ਨਾਗਰਿਕਾਂ ਅਤੇ ਕਈ ਸੈਨਿਕਾਂ ਨੂੰ ਬੰਦੀ ਬਣਾ ਲਿਆ ਹੈ। ਹਮਾਸ ਦੇ ਬੇਮਿਸਾਲ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨੀਵਾਰ ਨੂੰ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ''ਅਸੀਂ ਯੁੱਧ 'ਚ ਹਾਂ।'' ਉਨ੍ਹਾਂ ਦਾਅਵਾ ਕੀਤਾ ਕਿ ਹਮਾਸ ਅਜਿਹੀ ਕੀਮਤ ਚੁਕਾਏਗਾ, ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਦਾ ਯੂ-ਟਰਨ, ਘੁਸਪੈਠ ਨੂੰ ਰੋਕਣ ਲਈ ਮੈਕਸੀਕੋ ਸਰਹੱਦ 'ਤੇ ਕੰਧ ਬਣਾਏਗਾ ਅਮਰੀਕਾ

ਦੱਸ ਦੇਈਏ ਕਿ ਗਾਜ਼ਾ ਪੱਟੀ 'ਚ ਸੱਤਾਧਾਰੀ ਹਮਾਸ ਨੇ ਸ਼ਨੀਵਾਰ ਤੜਕੇ ਇਜ਼ਰਾਈਲ 'ਤੇ ਹਮਲਾ ਕਰਦਿਆਂ ਵੱਡੀ ਗਿਣਤੀ 'ਚ ਰਾਕੇਟ ਦਾਗੇ। ਇਸ ਤੋਂ ਇਲਾਵਾ ਹਮਾਸ ਦੇ ਕਈ ਲੜਾਕੇ ਇਜ਼ਰਾਈਲੀ ਸਰਹੱਦ ਵਿੱਚ ਘੁਸਪੈਠ ਕਰ ਗਏ। ਘੁਸਪੈਠ ਦੇ 6 ਘੰਟਿਆਂ ਬਾਅਦ ਵੀ ਇਜ਼ਰਾਈਲੀ ਇਲਾਕਿਆਂ 'ਚ ਹਮਾਸ ਦੇ ਕੱਟੜਪੰਥੀਆਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਵਿਚਾਲੇ ਮੁਕਾਬਲਾ ਜਾਰੀ ਹੈ। ਉਥੇ ਹੀ ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਲਿਖਿਆ ਗਿਆ ਹੈ ਕਿ ਹਮਾਸ ਦੇ ਹਮਲੇ ਦੇ ਜਵਾਬ 'ਚ ਇਜ਼ਰਾਈਲ ਨੇ ਗਾਜ਼ਾ ਵਿੱਚ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਕਰੀਬ 250 ਫਿਲਸਤੀਨੀ ਮਾਰੇ ਗਏ ਸਨ, ਜਦਕਿ 1600 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।

PunjabKesari

ਜਲ ਸੈਨਾ ਨੇ ਕਿਹਾ ਕਿ ਹਮਾਸ ਦੇ ਲੜਾਕਿਆਂ ਨੇ ਹਵਾਈ ਅਤੇ ਸਮੁੰਦਰੀ ਰਸਤੇ ਰਾਹੀਂ ਘੁਸਪੈਠ ਨੂੰ ਅੰਜਾਮ ਦਿੱਤਾ ਹੈ। ਹਮਾਸ ਦੇ ਫ਼ੌਜੀ ਵਿੰਗ ਦੇ ਇਕ ਨੇਤਾ ਦਾ ਕਹਿਣਾ ਹੈ ਕਿ ਹਥਿਆਰਬੰਦ ਸਮੂਹ ਨੇ ਇਜ਼ਰਾਈਲ ਖ਼ਿਲਾਫ਼ ਇਕ ਨਵੀਂ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਹੈ। ਇਕ ਜਨਤਕ ਬਿਆਨ ਵਿੱਚ ਮੁਹੰਮਦ ਦੇਫ ਨੇ ਕਿਹਾ ਕਿ "ਆਪ੍ਰੇਸ਼ਨ ਅਲ-ਅਕਸਾ ਸਟਾਰਮ" ਸ਼ੁਰੂ ਕਰਦਿਆਂ ਸ਼ਨੀਵਾਰ ਤੜਕੇ ਇਜ਼ਰਾਈਲ 'ਤੇ 5,000 ਰਾਕੇਟ ਦਾਗੇ ਗਏ।

ਇਹ ਵੀ ਪੜ੍ਹੋ : ਗਾਜ਼ਾ 'ਚ ਇਜ਼ਰਾਈਲੀ ਬੰਬਾਰੀ ਜਾਰੀ, 200 ਨਾਗਰਿਕਾਂ ਦੀ ਮੌਤ, 1600 ਤੋਂ ਵੱਧ ਜ਼ਖ਼ਮੀ, ਭਾਰਤ ਨੇ ਰੋਕੀਆਂ ਉਡਾਣਾਂ

ਹਮਾਸ ਦੇ ਫ਼ੌਜੀ ਨੇਤਾ ਨੇ ਸਾਰੇ ਫਿਲਸਤੀਨੀਆਂ ਨੂੰ ਇਜ਼ਰਾਈਲ ਦਾ "ਮੁਕਾਬਲਾ" ਕਰਨ ਦੀ ਅਪੀਲ ਕਰਦਿਆਂ ਕਿਹਾ:, "ਅਸੀਂ ਇਹ ਕਹਿਣ ਦਾ ਫ਼ੈਸਲਾ ਕੀਤਾ ਹੈ ਕਿ ਬਹੁਤ ਹੋ ਗਿਆ ਹੈ।" ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਈਲ ਦੇ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਜੰਗ ਵਿੱਚ "ਇਜ਼ਰਾਈਲ ਜਿੱਤੇਗਾ"। ਤੇਲ ਅਵੀਵ ਵਿੱਚ ਇਜ਼ਰਾਈਲ ਦੇ ਫ਼ੌਜੀ ਹੈੱਡਕੁਆਰਟਰ ਵਿੱਚ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਚਿਤਾਵਨੀ ਦਿੱਤੀ ਕਿ ਹਮਾਸ ਨੇ ਅੱਜ ਸਵੇਰੇ ਦੱਖਣੀ ਅਤੇ ਮੱਧ ਇਜ਼ਰਾਈਲ ਉੱਤੇ ਰਾਕੇਟ ਹਮਲੇ ਕਰਕੇ ਇਕ "ਵੱਡੀ ਗਲਤੀ" ਕੀਤੀ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News