ਇਟਲੀ ''ਚ ਬੱਚਿਆਂ ਲਈ ਵਿਸ਼ੇਸ਼ ਗੁਰਮਤਿ ਕੈਂਪ ਆਯੋਜਿਤ

Wednesday, Aug 16, 2023 - 05:49 PM (IST)

ਇਟਲੀ ''ਚ ਬੱਚਿਆਂ ਲਈ ਵਿਸ਼ੇਸ਼ ਗੁਰਮਤਿ ਕੈਂਪ ਆਯੋਜਿਤ

ਰੋਮ/ਇਟਲੀ (ਕੈਂਥ,ਟੇਕ ਚੰਦ): ਉੱਤਰੀ ਇਟਲੀ 'ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਤਰਵੀਜੋ ਵਿਖੇ 07 ਅਗਸਤ ਤੋਂ ਲੈ ਕੇ 14 ਅਗਸਤ ਤੱਕ ਬੱਚਿਆਂ ਲਈ ਵਿਸ਼ੇਸ਼ ਗੁਰਮਤਿ ਕੈਂਪ ਲਾਇਆ ਗਿਆ। ਜਿਸ ਵਿੱਚ ਜਰਮਨ ਤੋਂ ਵਿਸ਼ੇਸ਼ ਤੌਰ 'ਤੇ ਵੀਰ ਜਗਦੀਸ਼ ਸਿੰਘ ਜੀ ਦੁਆਰਾ ਗੁਰਮਤਿ ਕੈਂਪ ਵਿੱਚ ਹਾਜ਼ਰੀ ਲਗਾਈ ਗਈ। ਇਸ ਕੈਂਪ ਵਿੱਚ ਗੁਰਬਾਣੀ ਕੀਰਤਨ,ਇਤਿਹਾਸ ਜਾਣਕਾਰੀ ਅਤੇ ਗੁਰਮੁਖੀ ਭਾਸ਼ਾ ਸਬੰਧੀ ਜਾਣਕਾਰੀ ਦਿੱਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਸਕਾਟਲੈਂਡ: ਭਾਰਤ ਦੇ ਆਜਾਦੀ ਦਿਹਾੜੇ ਸੰਬੰਧੀ ਸਮਾਗਮ 'ਚ ਇਕੱਠ ਨੇ ਤੋੜਿਆ ਰਿਕਾਰਡ (ਤਸਵੀਰਾਂ)

ਕੈਂਪ ਦੇ ਆਖਰੀ ਦਿਨ ਗੁਰਮਤਿ ਮੁਕਾਬਲਾ ਕਰਵਾਇਆ ਗਿਆ ਅਤੇ ਐਤਵਾਰ ਦੇ ਸਮਾਗਮ ਉਪਰੰਤ ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਤੌਰ 'ਤੇ ਇਨਾਮ ਭੇਟ ਕੀਤੇ ਗਏ। ਇਸ ਮੌਕੇ ਕੈਂਪ ਦੌਰਾਨ ਬੱਚਿਆਂ ਅਤੇ ਸੰਗਤਾਂ ਲਈ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News