ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਲਗਾਤਰ ਤੀਜੀ ਵਾਰ ਬਣੇ ਡਾਇਰੈਕਟਰ

Thursday, Jul 31, 2025 - 12:14 PM (IST)

ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਲਗਾਤਰ ਤੀਜੀ ਵਾਰ ਬਣੇ ਡਾਇਰੈਕਟਰ

ਨਿਊਯਾਰਕ (ਰਾਜ ਗੋਗਨਾ)- ਇੰਟਰਫੇਥ ਕੌਂਸਲ ਆਫ਼ ਗ੍ਰੇਟਰ ਸੈਕਰਾਮੈਂਟੋਂ (ਆਈ.ਸੀ.ਜੀ.ਐੱਸ.) ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ। ਰੋਜ਼ਵਿਲ ਸੈਕਰਾਮੈਂਟੋ ਵਿਖੇ ਹੋਈ ਇਸ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਪਾਲ ਫਰੈਡਰਿਚ ਅਤੇ ਕੈਰਲ ਲੋਏ ਨੂੰ ਕੋ-ਪ੍ਰੈਜ਼ੀਡੈਂਟ, ਕੇ ਅਲਾਇਸ ਡੇਲੀ ਨੂੰ ਵਾਈਸ ਪ੍ਰੈਜ਼ੀਡੈਂਟ, ਪੈਟ ਸਿੰਗਰ ਨੂੰ ਖ਼ਜ਼ਾਨਚੀ, ਚਾਰਲਸ ਨੂੰ ਸੈਕਟਰੀ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਡਾਇਰੈਕਟਰ ਚੁਣਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਨਵਾਂ ਕਦਮ, ਛੇ ਭਾਰਤੀ ਕੰਪਨੀਆਂ 'ਤੇ ਲਾਈ ਪਾਬੰਦੀ

ਗੁਰਜਤਿੰਦਰ ਸਿੰਘ ਰੰਧਾਵਾ ਨੂੰ ਲਗਾਤਾਰ ਤੀਜੀ ਵਾਰ ਇਸ ਸੰਸਥਾ ਦਾ ਡਾਇਰੈਕਟਰ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਸੰਸਥਾ 1911 ਵਿਚ ਸ਼ੁਰੂ ਹੋਈ ਸੀ। ਇਸ ਸੰਸਥਾ ਵਿਚ ਹਰ ਧਰਮ ਅਤੇ ਮਜ਼੍ਹਬ ਦੇ ਲੋਕ ਕੰਮ ਕਰਦੇ ਹਨ। ਇਹ ਸੰਸਥਾ ਲੋਕਾਂ ਵਿਚ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਜੱਦੋ-ਜਹਿਦ ਕਰਦੀ ਹੈ। ਸਥਾਨਕ ਸਰਕਾਰਾਂ ਨਾਲ ਸਮੇਂ-ਸਮੇਂ 'ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਤਾਂਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News