ਕੈਲੀਫੋਰਨੀਆ ''ਚ ਰਹਿੰਦੇ ਭੁਲੱਥ ਵਾਸੀ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਬਿਮਾਰੀ ਕਾਰਨ ਅਚਾਨਕ ਮੌਤ

Thursday, Jul 24, 2025 - 06:52 AM (IST)

ਕੈਲੀਫੋਰਨੀਆ ''ਚ ਰਹਿੰਦੇ ਭੁਲੱਥ ਵਾਸੀ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਬਿਮਾਰੀ ਕਾਰਨ ਅਚਾਨਕ ਮੌਤ

ਨਿਊਯਾਰਕ (ਰਾਜ ਗੋਗਨਾ) : ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਰਹਿੰਦੇ ਭੁਲੱਥ ਦੇ ਜੰਮਪਲ ਨੌਜਵਾਨ ਸੁਖਜੀਤ ਸਿੰਘ ਭਾਰਜ ਪੁੱਤਰ ਇੰਦਰਜੀਤ ਭਾਰਜ ਉਰਫ਼ ਰੂਬੀ (27) ਦੀ ਅਚਾਨਕ ਭਰੀ ਜਵਾਨੀ 'ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੂੰ ਮਾਪਿਆਂ ਨੇ 40 ਲੱਖ ਰੁਪਏ ਲਗਾ ਕੇ 2 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਭੇਜਿਆ ਸੀ। ਮ੍ਰਿਤਕ ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਰਹਿੰਦਾ ਸੀ ਅਤੇ ਉਸ ਕੋਲ ਕੰਮਕਾਜ ਵੀ ਨਹੀਂ ਸੀ, ਜੋ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਆਇਆ ਸੀ।

ਇਹ ਵੀ ਪੜ੍ਹੋ : ਸੜਕ ’ਤੇ ਦੌੜਦੀਆਂ ਗੱਡੀਆਂ ਵਿਚਾਲੇ ਡਿੱਗਿਆ ਜਹਾਜ਼, ਮਚ ਗਿਆ ਅੱਗ ਦਾ ਭਾਂਬੜ (Video)

ਜਾਣਕਾਰੀ ਮੁਤਾਬਕ, ਅਚਾਨਕ ਕੁਝ ਦਿਨ ਪਹਿਲਾਂ ਉਹ ਬਿਮਾਰ ਹੋਇਆ ਅਤੇ ਦਿਨੋਂ-ਦਿਨ ਉਸ ਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਬਿਮਾਰੀ ਤੇ ਜ਼ਿੰਦਗੀ ਵਿਚਾਲੇ ਇਲਾਜ ਦੌਰਾਨ ਜੰਗ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਿਆ। ਮ੍ਰਿਤਕ ਨੌਜਵਾਨ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਇੱਕ ਭੈਣ ਦਾ ਭਰਾ ਸੀ। ਪਰਿਵਾਰ ਨੂੰ ਉਸ ਉੱਤੇ ਕਈ ਆਸਾਂ ਸਨ ਅਤੇ ਉਸ 'ਤੇ ਹੀ ਨਿਰਭਰ ਸਨ। ਉਸਦੀ ਮੌਤ ਕਾਰਨ ਪਰਿਵਾਰ ਸਮੇਤ ਭੁਲੱਥ ਸ਼ਹਿਰ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News