ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ

Thursday, Jul 17, 2025 - 10:32 AM (IST)

ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ

ਲਾਸ ਏਂਜਲਸ (ਏਜੰਸੀ)- ਸੰਗੀਤ ਰਿਐਲਿਟੀ ਸ਼ੋਅ "ਅਮਰੀਕਨ ਆਈਡਲ" ਦੀ ਮਿਊਜ਼ਿਕ ਸੁਪਰਵਾਈਜ਼ਰ ਅਤੇ ਉਨ੍ਹਾਂ ਦੇ ਪਤੀ ਸੋਮਵਾਰ ਦੁਪਹਿਰ ਨੂੰ ਅਮਰੀਕਾ ਦੇ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਕਈ ਦਿਨਾਂ ਤੋਂ ਇਸ ਜੋੜੇ ਨਾਲ ਕੋਈ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਦੇ ਦੋਸਤਾਂ ਦੇ ਚਿੰਤਤ ਹੋਣ 'ਤੇ ਅਧਿਕਾਰੀਆਂ ਨੇ ਕਾਰਵਾਈ ਕੀਤੀ। ਅਧਿਕਾਰੀ ਜਦੋਂ ਐਨਸੀਨੋ ਖੇਤਰ ਵਿੱਚ ਸਥਿਤ ਘਰ ਵਿੱਚ ਦਾਖਲ ਹੋਏ ਤਾਂ ਅੰਦਰੋਂ ਇੱਕ ਆਦਮੀ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। "ਅਮਰੀਕਨ ਆਈਡਲ" ਦੇ ਇੱਕ ਬੁਲਾਰੇ ਨੇ ਰੌਬਿਨ ਕੇ ਅਤੇ ਉਨ੍ਹਾਂ ਦੇ 70 ਸਾਲਾ ਪਤੀ, ਥਾਮਸ ਡੇਲੂਕਾ ਦੀ ਮੌਤ ਦੀ ਪੁਸ਼ਟੀ ਕੀਤੀ। 

ਇਹ ਵੀ ਪੜ੍ਹੋ: ਹੁਣ Multiplex 'ਚ ਫ਼ਿਲਮ ਦੇਖਣ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ ! ਸਰਕਾਰ ਨੇ ਤੈਅ ਕੀਤੀ Ticket ਦੀ ਕੀਮਤ

ਸ਼ੋਅ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਰੌਬਿਨ 2009 ਤੋਂ 'ਆਈਡਲ' ਪ੍ਰੋਗਰਾਮ ਦੀ ਸ਼ੁਰੂਆਤੀ ਮੈਂਬਰ ਰਹੀ ਹੈ ਅਤੇ ਜਨਤਾ ਦੁਆਰਾ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਸੀ।" ਬੁਲਾਰੇ ਨੇ ਕਿਹਾ, "ਰੌਬਿਨ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ ਅਤੇ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਹਮਦਰਦੀ ਸਾਂਝੀ ਕਰਦੇ ਹਾਂ।" ਲਾਸ ਏਂਜਲਸ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਦੁਪਹਿਰ ਨੂੰ ਜੋੜੇ ਦੇ ਕਤਲ ਦੇ ਸਬੰਧ ਵਿੱਚ 22 ਸਾਲਾ ਰੇਮੰਡ ਬੌਡੇਰੀਅਨ ਨੂੰ ਗ੍ਰਿਫਤਾਰ ਕੀਤਾ ਹੈ। ਬੌਡੇਰੀਅਨ 10 ਜੁਲਾਈ ਨੂੰ ਕਥਿਤ ਤੌਰ 'ਤੇ ਚੋਰੀ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ, ਜਦੋਂ ਕਿ ਉਸ ਸਮੇਂ ਜੋੜਾ ਘਰ ਤੋਂ ਬਾਹਰ ਸੀ। ਪੁਲਸ ਦਾ ਮੰਨਣਾ ਹੈ ਕਿ ਬੌਡੇਰੀਅਨ ਖੁੱਲ੍ਹੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਇਆ ਸੀ ਅਤੇ ਜਦੋਂ ਜੋੜਾ ਵਾਪਸ ਆਇਆ ਤਾਂ ਉਦੋਂ ਵੀ ਉਹ ਅੰਦਰ ਹੀ ਸੀ। ਕਥਿਤ ਤੌਰ 'ਤੇ ਇਸ ਦੌਰਾਨ ਇਕ ਮੁੱਠਭੇੜ ਹੋਈ, ਜਿਸ ਤੋਂ ਬਾਅਦ ਸ਼ੱਕੀ ਨੇ ਪੈਦਲ ਭੱਜਣ ਤੋਂ ਪਹਿਲਾਂ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News