ਤੀਰਥ ਸਿੰਘ ਗਾਖ਼ਲ ਬਣੇ ਕੈਲੀਫ਼ੋਰਨੀਆਂ ਕਬੱਡੀ ਫੈੱਡਰੇਸ਼ਨ ਦੇ ਨਵੇਂ ਪ੍ਰਧਾਨ
Monday, Jul 28, 2025 - 11:34 AM (IST)

ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਦੀ ਟਰੇਸੀ ’ਚ ਅਹਿਮ ਇਕੱਤਰਤਾ ਹੋਈ। ਜਿਸ ਵਿਚ 23 ਕਬੱਡੀ ਕਲੱਬਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਕਬੱਡੀ ਖੇਡਣ ਅਤੇ ਖਿਡਾਉਣ ਲਈ ਆਪਣੇ ਜੀਵਨ ਦਾ ਲੰਮਾ ਸਮਾਂ ਦੇਣ ਵਾਲੇ ਵਰਲਡ ਸੁਪਰ ਸਟਾਰ ਕਬੱਡੀ ਖਿਡਾਰੀ ਰਹੇ ਤੀਰਥ ਸਿੰਘ ਗਾਖਲ ਨੂੰ ਪ੍ਰਧਾਨ ਬਣਾਇਆ ਗਿਆ। ਸਰਬਸੰਮਤੀ ਨਾਲ ਲਏ ਗਏ ਇਸ ਫ਼ੈਸਲੇ ਉਪਰੰਤ ਪਿਛਲੇ 20 ਸਾਲ ਤੋਂ ਕੈਲੀਫ਼ੋਰਨੀਆਂ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ: ਸੁਰਿੰਦਰ ਸਿੰਘ (ਸ਼ਿੰਦਾ ਅਟਵਾਲ) ਨੇ ਤੀਰਥ ਸਿੰਘ ਗਾਖਲ ਨੂੰ ਸਮੁੱਚੀ ਫੈੱਡਰੇਸ਼ਨ ਦੇ ਸਾਥੀਆਂ ਵਲੋਂ ਅਸ਼ੀਰਵਾਦ ਦਿੱਤਾ ਅਤੇ ਜੀ ਆਇਆਂ ਆਖਿਆ।
ਪੜ੍ਹੋ ਇਹ ਅਹਿਮ ਖ਼ਬਰ-ਸੁਧਰ ਰਹੇ ਭਾਰਤ-ਕੈਨੇਡਾ ਸੰਬੰਧ! ਖਾਲਿਸਤਾਨੀ ਗਤੀਵਿਧੀਆਂ ਨਹੀਂ ਬਣ ਸਕਦੀਆਂ ਰੋੜਾ
ਇਸ ਮੌਕੇ ਤੀਰਥ ਸਿੰਘ ਗਾਖਲ ਨੇ ਕਿਹਾ ਕਿ ਉਹ ਕੈਲੀਫ਼ੋਰਨੀਆਂ ਕਬੱਡੀ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨਗੇ। ਉਹਨਾਂ ਕਿਹਾ ਕਿ ਜਿੱਥੇ ਖੇਡ ਮੇਲੇ ਵਧਾਏ ਜਾਣਗੇ ਉੱਥੇ ਇੱਥੋਂ ਦੇ ਜੰਮਪਲ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਦੇ ਉਪਰਾਲੇ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੈਲੀਫੋਰਨੀਆਂ ਕਬੱਡੀ ਫੈੱਡਰੇਸ਼ਨ ਵਲੋਂ ਸਮੁੱਚੇ ਅਮਰੀਕਾ ਵਿਚ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਕਬੱਡੀ ਵਰਲਡ ਕੱਪ ਕਰਵਾਏ ਜਾਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਤੀਰਥ ਸਿੰਘ ਗਾਖਲ ਨੂੰ ਗਾਖਲ ਗਰੁੱਪ ਯੂ.ਐੱਸ.ਏ ਦੇ ਚੇਅਰਮੈਨ ਸ: ਅਮੋਲਕ ਸਿੰਘ ਗਾਖਲ ਨੇ ਵੀ ਗਾਖਲ ਗਰੁੱਪ, ਗਾਖਲ ਪਰਿਵਾਰ ਅਤੇ ਪਿੰਡ ਗਾਖਲਾਂ ਵਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਤੀਰਥ ਸਿੰਘ ਗਾਖਲ ਕੈਲੀਫ਼ੋਰਨੀਆਂ ਕਬੱਡੀ ਫੈੱਡਰੇਸ਼ਨ ਦੀ ਬਿਹਤਰੀ ਲਈ ਪ੍ਰਧਾਨ ਵਜੋਂ ਵਧੀਆ ਸੇਵਾਵਾਂ ਨਿਭਾਉਣਗੇ ਅਤੇ ਸਾਥੀ ਕਲੱਬਾਂ ਦੇ ਸਹਿਯੋਗ ਨਾਲ ਇਸ ਫੈੱਡਰੇਸ਼ਨ ਨੂੰ ਹੋਰ ਵੀ ਕਾਮਯਾਬ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।