ਦੇਸ਼ ਵਧਿਆ ਰੁਤਬਾ, ਇਕ ਹੋਰ ਅਮਰੀਕੀ ਕੰਪਨੀ ਦੇ CEO ਬਣੇ ਭਾਰਤੀ ਮੂਲ ਦੇ ਸ਼ੈਲੇਸ਼ ਜੇਜੁਰੀਕਰ

Tuesday, Jul 29, 2025 - 06:50 PM (IST)

ਦੇਸ਼ ਵਧਿਆ ਰੁਤਬਾ, ਇਕ ਹੋਰ ਅਮਰੀਕੀ ਕੰਪਨੀ ਦੇ CEO  ਬਣੇ ਭਾਰਤੀ ਮੂਲ ਦੇ ਸ਼ੈਲੇਸ਼ ਜੇਜੁਰੀਕਰ

ਨਵੀਂ ਦਿੱਲੀ (ਭਾਸ਼ਾ) - ਅਮਰੀਕਾ ਦੀਆਂ ਰੋਜ਼ਾਨਾ ਖਪਤ ਦੀਆਂ ਘਰੇਲੂ ਵਸਤਾਂ ਬਣਾਉਣ ਵਾਲੀ ਪ੍ਰਾਕਟਰ ਐਂਡ ਗੈਂਬਲ (ਪੀ. ਐਂਡ ਜੀ.) ਕੰਪਨੀ ਨੇ ਭਾਰਤ ’ਚ ਜੰਮੇ ਸ਼ੈਲੇਸ਼ ਜੇਜੁਰੀਕਰ ਨੂੰ ਆਪਣਾ ਅਗਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ । ਜੇਜੁਰੀਕਰ ਇਕ ਜਨਵਰੀ 2026 ਤੋਂ ਖਪਤਕਾਰ ਸਾਮਾਨ ਬਣਾਉਣ ਵਾਲੀ ਇਸ ਬਹੁਰਾਸ਼ਟਰੀ ਕੰਪਨੀ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ :     YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਇਹ ਵੀ ਪੜ੍ਹੋ :     Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ

ਪੀ. ਐਂਡ ਜੀ. ਭਾਰਤੀ ਬਾਜ਼ਾਰ ’ਚ ਵੀ ਇਕ ਮੋਹਰੀ ਐੱਫ. ਐੱਮ. ਸੀ. ਜੀ. ਕੰਪਨੀ ਹੈ, ਜੋ ਏਰੀਅਲ, ਟਾਈਡ, ਵ੍ਹਿਸਪਰ, ਓਲੇ, ਜਿਲੇਟ, ਅੰਬੀਪੁਰ, ਪੈਂਪਰਸ, ਪੈਂਟੀਨ, ਓਰਲ-ਬੀ, ਹੈੱਡ ਐਂਡ ਸ਼ੋਲਡਰਸ ਅਤੇ ਵਿਕਸ ਵਰਗੇ ਬ੍ਰਾਂਡ ਦੇ ਨਾਲ ਕੰਮ ਕਰਦੀ ਹੈ। ਸਿਨਸਿਨਾਟੀ (ਓਹੀਓ) ਸਥਿਤ ਕੰਪਨੀ ਦੇ ਬਿਆਨ ਅਨੁਸਾਰ ਜੇਜੁਰੀਕਰ (58) 1989 ’ਚ ਸਹਾਇਕ ਬ੍ਰਾਂਡ ਪ੍ਰਬੰਧਕ ਦੇ ਰੂਪ ’ਚ ਪ੍ਰਾਕਟਰ ਐਂਡ ਗੈਂਬਲ (ਪੀ. ਐਂਡ ਜੀ.) ’ਚ ਸ਼ਾਮਲ ਹੋਏ ਸਨ। ਟਾਪ ਲੀਡਰਸ਼ਿਪ ਤਬਦੀਲੀ ਦੇ ਤਹਿਤ ਉਹ ਜਾਨ ਮੋਲਰ ਦੀ ਥਾਂ ਲੈਣਗੇ।

ਇਹ ਵੀ ਪੜ੍ਹੋ :     Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਇਹ ਵੀ ਪੜ੍ਹੋ :     Ration Card ਧਾਰਕਾਂ ਲਈ Alert!  ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News