ਯੂ. ਐੱਸ. ਏ. ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲਿਆਂ ''ਚ ਫਰਿਜ਼ਨੋ ਦੇ ਗੁਰਬਖਸ਼ ਸਿੰਘ ਨੇ ਜਿੱਤਿਆ ਸੋਨ ਤਗਮਾ

Thursday, Jul 24, 2025 - 09:15 AM (IST)

ਯੂ. ਐੱਸ. ਏ. ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲਿਆਂ ''ਚ ਫਰਿਜ਼ਨੋ ਦੇ ਗੁਰਬਖਸ਼ ਸਿੰਘ ਨੇ ਜਿੱਤਿਆ ਸੋਨ ਤਗਮਾ

ਹੰਟਸਵਿਲ, ਅਲਾਬਾਮਾ (ਅਮਰੀਕਾ), (ਗੁਰਿੰਦਰਜੀਤ ਨੀਟਾ ਮਾਛੀਕੇ) : 17 ਤੋਂ 20 ਜੁਲਾਈ 2025 ਤੱਕ ਮਿਲਟਨ ਫ੍ਰੈਂਕ ਸਟੇਡੀਅਮ ਵਿੱਚ ਯੂ. ਐੱਸ. ਏ. ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲੇ ਕਰਵਾਏ ਗਏ, ਜਿੱਥੇ ਦੁਨੀਆ ਭਰ ਤੋਂ ਸੀਨੀਅਰ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿੱਚ ਦੋ ਪੰਜਾਬੀ ਸੀਨੀਅਰ ਖਿਡਾਰੀਆਂ ਨੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਫਰਿਜ਼ਨੋ (ਕੈਲੀਫੋਰਨੀਆ) ਦੇ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਮੁਕਾਬਲੇ ਵਿੱਚ 42.42 ਮੀਟਰ ਦੀ ਥ੍ਰੋ ਕਰਕੇ ਸੋਨ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ 8 ਖਿਡਾਰੀ ਭਾਗੀਦਾਰ ਸਨ, ਜਿਸ ਵਿੱਚ ਇੱਕ ਖਿਡਾਰੀ ਇੰਗਲੈਂਡ ਤੋਂ ਵੀ ਸੀ। ਵੇਟ ਥ੍ਰੋ ਮੁਕਾਬਲੇ ਵਿੱਚ ਵੀ ਗੁਰਬਖ਼ਸ਼ ਸਿੰਘ ਸਿੱਧੂ ਨੇ ਭਾਗ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਸ ਇਵੈਂਟ ਵਿੱਚ ਕੁੱਲ 5 ਖਿਡਾਰੀ ਭਾਗੀਦਾਰ ਸਨ। ਇਸ ਮੁਕਾਬਲੇ ਵਿੱਚ ਫਰਿਜ਼ਨੋ ਤੋਂ ਹੀ ਸੁਖਨੇਨ ਸਿੰਘ ਨੇ ਟਰਿਪਲ ਜੰਪ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਨੇ ਪੰਜਵਾਂ ਅਤੇ ਅੱਠਵਾਂ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : Elon Musk ਦੀ ਬਾਦਸ਼ਾਹਤ ਖ਼ਤਰੇ 'ਚ, ਲੈਰੀ ਐਲੀਸਨ ਨੇ ਇੱਕ ਦਿਨ 'ਚ ਕਮਾਏ 28.4 ਅਰਬ ਡਾਲਰ

ਇਹ ਯੂ. ਐੱਸ. ਏ ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲੇ 25 ਤੋਂ 100 ਸਾਲ ਦੀ ਉਮਰ ਦੇ ਮਰਦ ਅਤੇ ਔਰਤਾਂ ਲਈ ਹੋਏ। ਇਸ ਇਵੈਂਟ ਲਈ ਕੁੱਲ 1195 ਐਥਲੀਟਸ ਨੇ ਰਜਿਸਟ੍ਰੇਸ਼ਨ ਕਰਵਾਈ। ਖਿਡਾਰੀ ਕੇਵਲ ਅਮਰੀਕਾ ਤੋਂ ਹੀ ਨਹੀਂ ਸਗੋਂ ਇੰਗਲੈਂਡ, ਕੈਨੇਡਾ, ਬ੍ਰਾਜ਼ੀਲ, ਯੂਕਰੇਨ, ਲਿਥੂਆਨੀਆ ਅਤੇ ਮੈਕਸੀਕੋ ਤੋਂ ਵੀ ਪਹੁੰਚੇ ਹੋਏ ਸਨ। ਇੱਥੇ ਜ਼ਿਕਰਯੋਗ ਹੈ ਕਿ ਐਥਲੀਟ ਗੁਰਬਖਸ਼ ਸਿੰਘ ਸਿੱਧੂ ਲੰਮੇ ਸਮੇਂ ਤੋਂ ਸੀਨੀਅਰ ਖੇਡਾਂ ਵਿੱਚ ਭਾਗ ਲੈ ਰਹੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News