ਮੱਧ ਇਜ਼ਰਾਈਲ ''ਚ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ
Wednesday, Mar 30, 2022 - 02:16 AM (IST)
ਯੇਰੂਸ਼ੇਲਮ-ਮੱਧ ਇਜ਼ਰਾਈਲ ਦੇ ਸ਼ਹਿਰ ਬ੍ਰੇਈ ਬ੍ਰਾਕ 'ਚ ਮੋਟਰ ਸਾਈਕਲ 'ਤੇ ਸਵਾਰ ਇਕ ਬੰਦੂਕਧਾਰੀ ਨੇ ਭੀੜ-ਭੱੜਕੇ ਵਾਲੀ ਥਾਂ 'ਤੇ ਗੋਲੀਬਾਰੀ ਕੀਤੀ ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਵੀ ਸੁਰੱਖਿਆ ਬਲਾਂ ਨੂੰ ਮਾਰ ਦਿੱਤਾ। ਗੋਲੀਬਾਰੀ ਦੀ ਇਹ ਘਟਨਾ ਕਿਉਂ ਹੋਈ ਇਸ ਦੇ ਬਾਰੇ 'ਚ ਸਥਿਤੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਰੂਸ ਦੇ ਕੀਵ ਤੋਂ ਪਿੱਛੇ ਹਟਣ ਦੇ ਦਾਅਵੇ 'ਤੇ ਪੱਛਮੀ ਦੇਸ਼ਾਂ ਨੂੰ ਹੁਣ ਵੀ ਸ਼ੱਕ
ਮੀਡੀਆ 'ਚ ਆਈਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਹਮਲਾਵਰ ਵੈਸਟ ਬੈਂਕ ਦਾ ਰਹਿਣ ਵਾਲਾ ਫਲਸਤੀਨੀ ਸੀ। ਇਕ ਹਫ਼ਤੇ ਦੇ ਅੰਦਰ ਹੋਏ ਤੀਸਰੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੇ ਕਿਹਾ ਕਿ ਦੇਸ਼ 'ਅਰਬ ਅੱਤਵਾਦੀ ਦੀ ਲਹਿਰ' ਦਾ ਸਾਹਮਣਾ ਕਰ ਰਿਹਾ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਬੰਦੂਕਧਾਰੀ ਨੇ ਇਕ ਅਸਾਲਟ ਰਾਈਫ਼ਲ ਨਾਲ ਰਾਹਗੀਰਾਂ 'ਤੇ ਗੋਲੀਬਾਰੀ ਕੀਤੀ। ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ਯੂਕ੍ਰੇਨ ਨਾਲ ਗੱਲਬਾਤ 'ਚ ਹੋ ਰਹੀ ਪ੍ਰਗਤੀ : ਰੂਸੀ ਵਫ਼ਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ