ਕੋਲੰਬੀਆ ''ਚ ਬੰਦੂਕਧਾਰੀਆਂ ਨੇ ਕੀਤੀ 13 ਲੋਕਾਂ ਦੀ ਹੱਤਿਆ

11/24/2020 1:46:11 AM

ਮੈਕਸੀਕੋ ਸਿਟੀ - ਕੋਲੰਬੀਆ ਦੇ 2 ਸੂਬਿਆਂ ਐਂਟੀਓਕੀਆ ਅਤੇ ਕਾਕੂਆ ਵਿਚ ਬੰਦੂਕਧਾਰੀਆਂ ਨੇ ਘਟੋਂ-ਘੱਟ 13 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬੇਤਨੀਆ ਨਗਰ ਨਿਗਮ ਦੇ ਮੇਅਰ ਕਾਰਲੋਸ ਮਾਰੀ ਵਿਲਦਾ ਨੇ ਐਤਵਾਰ ਡਬਲਯੂ ਰੇਡੀਓ ਕੋਲੰਬੀਆ ਨੂੰ ਦੱਸਿਆ ਕਿ ਭਾਰੀ ਹਥਿਆਰਾਂ ਨਾਲ ਲੈੱਸ 10 ਲੋਕ ਲਾ ਗੇਬ੍ਰਿਐਲਾ ਫਾਰਮ ਵਿਚ ਪਹੁੰਚੇ ਅਤੇ 14 ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਬਾਅਦ ਵਿਚ ਇਕ ਸਥਾਨਕ ਪੁਲਸ ਪ੍ਰਮੁੱਖ ਨੇ ਦੱਸਿਆ ਕਿ ਆਈ. ਸੀ. ਯੂ. ਵਿਚ ਜ਼ਖਮੀਆਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਕੋਲੰਬੀਆ ਦੇ ਰੱਖਿਆ ਮੰਤਰੀ ਕਾਰਲੋਸ ਹੋਮਸ ਟਰਾਜ਼ਿਲੋ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਬੇਤਨੀਆ ਵਿਚ 8 ਲੋਕਾਂ ਦੀ ਹੱਤਿਆ ਕਰਨ ਵਾਲੇ ਹੱਤਿਆਰਿਆਂ ਨੂੰ ਫੜਣ ਲਈ ਨਾਗਰਿਕ ਸਹਿਯੋਗ ਜ਼ਰੂਰੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਦਿੱਤਾ ਜਾਵੇਗਾ। ਦੂਜੀ ਘਟਨਾ ਕਾਕੂਆ ਦੇ ਅਰਗੇਲੀਆ ਨਗਰ ਨਿਗਮ ਵਿਚ ਹੋਈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕਲੱਬ ਵਿਚ ਹੋਈ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋਈ ਹੈ। ਐਤਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਟਵਿੱਟਰ 'ਤੇ ਜਾਰੀ ਪੱਤਰਕਾਰ ਸੰਮੇਲਨ ਵਿਚ ਟਰਾਜ਼ਿਲੋ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕੋਲੰਬੀਆ ਦੇ ਲੋਕਾਂ ਦਾ ਮੁੱਖ ਦੁਸ਼ਮਣ ਹੈ। ਉਨ੍ਹਾਂ ਨੇ ਹੱਤਿਆਰਿਆਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ 55,000 ਅਤੇ 8,000 ਡਾਲਰ ਦੇ 2 ਪੁਰਸਕਾਰ ਦੇਣ ਦੀ ਪੇਸ਼ਕਸ਼ ਕੀਤੀ ਹੈ।


Khushdeep Jassi

Content Editor

Related News