ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਕੀਤਾ ਦਾਨ
Thursday, Apr 22, 2021 - 07:07 PM (IST)
ਸਟਾਕਹੋਲਮ ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸੁਰੱਖਿਆ ਦੇ ਤੌਰ 'ਤੇ ਦੁਨੀਆ ਭਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਵੈਕਸੀਨ ਵੰਡ ਵਿਚ ਦੇਸ਼ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਇਸ ਦੇ ਤਹਿਤ ਹੀ ਵਾਤਾਵਰਨ ਨੂੰ ਹਰਿਆਲੀ ਭਰਪੂਰ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਛੋਟੀ ਉਮਰ ਵਿਚ ਕ੍ਰਾਂਤੀਕਾਰੀ ਬਣੀ ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਦਾਨ ਦੇਣ ਦਾ ਐਲਾਨ ਕੀਤਾ ਹੈ।
ਆਪਣੇ ਟਵੀਟ ਜ਼ਰੀਏ ਗ੍ਰੇਟਾ ਨੇ ਕਿਹਾ ਕਿ ਉਸ ਦੀ ਸੰਸਥਾ ਲੋੜਵੰਦਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਗਰੀਬ ਦੇਸ਼ਾਂ ਲਈ 1 ਲੱਖ ਯੂਰੋ ਦਾ ਦਾਨ ਕਰੇਗੀ। ਇਹ ਰਾਸ਼ੀ ਵਰਲਡ ਹੈਲਥ ਐਸੋਸੀਏਸ਼ਨ (WHO) ਨੂੰ ਭੇਜੀ ਜਾਵੇਗੀ ਤਾਂ ਜੋ ਗਰੀਬ ਦੇਸ਼ਾਂ ਨੂੰ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲ ਸਕੇ। ਗ੍ਰੇਟਾ ਨੇ ਕਿਹਾ ਕਿ ਦੁਨੀਆ ਭਰ ਵਿਚ 500 ਦੇਸ਼ ਗਰੀਬੀ ਨਾਲ ਜੂਝ ਰਹੇ ਹਨ ਜਿੱਥੇ ਕਿ ਇਸ ਸੰਕਟ ਸਮੇਂ ਮਦਦ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ
ਉਹਨਾਂ ਨੇ ਕਿਹਾ ਕਿ ਵੈਕਸੀਨ ਦੀ ਵੰਡ ਵਿਚ ਅਮੀਰੀ-ਗਰੀਬੀ ਦਾ ਫਰਕ ਖ਼ਤਮ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਗ੍ਰੇਟਾ ਸਵੀਡਨ ਦੀ ਨਾਗਰਿਕ ਹੈ ਅਤੇ ਉਸ ਦੀ ਉਮਰ ਸਿਰਫ 18 ਸਾਲ ਹੈ। ਇੰਨੀ ਛੋਟੀ ਉਮਰ ਵਿਚ ਹੀ ਉਸ ਨੇ ਵਾਤਾਵਰਨ ਦੀ ਸਾਂਭ-ਸੰਭਾਲ ਹਿਤ ਵਿਸ਼ਵ ਪੱਧਰੀ ਮੁਹਿੰਮ ਚਲਾ ਕੇ ਸਮੁੱਚੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਉਹ ਕਰੋੜਾਂ ਨੌਜਵਾਨਾਂ ਲਈ ਇਕ ਰੋਲ ਮਾਡਲ ਸਾਬਤ ਹੋਈ ਹੈ। ਉਸ ਦੇ ਵੱਡਮੁੱਲੇ ਵਿਚਾਰਾਂ ਅਤੇ ਕਾਰਜਾਂ ਦੀ ਸ਼ਲਾਘਾ ਹਿਤ ਵਿਸ਼ਵ ਦੀਆਂ ਕਈ ਪ੍ਰਸਿੱਧ ਸੰਸਥਾਵਾਂ ਦੁਆਰਾ ਗ੍ਰੇਟਾ ਨੂੰ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।