ਬਜ਼ੁਰਗ ਔਰਤ ਨੇ ਗਲਤੀ ਨਾਲ ਭੇਜ ਦਿੱਤਾ ਸੀ ਮੁੰਡੇ ਨੂੰ ਸੰਦੇਸ਼, ਹੁਣ ਨਿਭਾਅ ਰਹੇ ਨੇ ਇਹ ਰਿਸ਼ਤਾ

Sunday, Nov 26, 2017 - 03:26 PM (IST)

ਬਜ਼ੁਰਗ ਔਰਤ ਨੇ ਗਲਤੀ ਨਾਲ ਭੇਜ ਦਿੱਤਾ ਸੀ ਮੁੰਡੇ ਨੂੰ ਸੰਦੇਸ਼, ਹੁਣ ਨਿਭਾਅ ਰਹੇ ਨੇ ਇਹ ਰਿਸ਼ਤਾ

ਫਿਨਿਕਸ— ਬੀਤੇ ਸਾਲ 'ਥੈਂਕਸਗਿਵਿੰਗ ਡੇਅ' ਮੌਕੇ ਗਲਤੀ ਨਾਲ ਭੇਜੇ ਇਕ ਸੰਦੇਸ਼ ਨਾਲ ਬਣੇ ਦਾਦੀ-ਪੋਤੇ ਨੇ ਕੁੱਝ ਦਿਨ ਪਹਿਲਾਂ ਮਿਲ ਕੇ ਸਮਾਂ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਉਹ ਭਾਵੇਂ ਗਲਤੀ ਨਾਲ ਦਾਦੀ-ਪੋਤਾ ਬਣੇ ਹਨ ਪਰ ਉਹ ਇਸ ਰਿਸ਼ਤੇ ਨੂੰ ਪੂਰੇ ਦਿਲ ਤੋਂ ਨਿਭਾਉਣਗੇ। ਇਸ ਵਾਰ ਉਨ੍ਹਾਂ ਨੇ ਇਕੱਠੇ ਸਮਾਂ ਬਤੀਤ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। 
ਐਰੀਜੋਨਾ 'ਚ ਰਹਿਣ ਵਾਲੇ ਜਮਾਲ ਹਿੰਟਨ ਨੂੰ ਪਿਛਲੇ ਸਾਲ ਥੈਂਕਸਗਿਵਿੰਗ ਡਿਨਰ ਲਈ ਅਚਾਨਕ ਇਕ ਸੱਦਾ ਮਿਲਿਆ। ਇੱਥੋਂ ਹੀ ਇਸ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਈ। ਜਮਾਲ ਨੂੰ ਮੇਸਾ 'ਚ ਰਹਿਣ ਵਾਲੀ ਵਾਂਡੀ ਨੇ ਗਲਤੀ ਨਾਲ ਆਪਣਾ ਪੋਤਾ ਸਮਝ ਕੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ। ਇਸ ਦੇ ਜਵਾਬ 'ਚ ਉਸ ਨੇ ਲਿਖਿਆ ਸੀ ਕਿ ਉਹ ਉਨ੍ਹਾਂ ਦਾ ਪੋਤਾ ਨਹੀਂ ਹੈ ਪਰ  ਕੀ ਉਹ ਖਾਣੇ 'ਤੇ ਆ ਸਕਦਾ ਹੈ? ਜਵਾਬ 'ਚ ਵਾਂਡਾ ਨੇ ਕਿਹਾ ਕਿ ਦਾਦੀਆਂ ਦਾ ਤਾਂ ਇਹ ਫਰਜ਼ ਹੈ।
ਉਨ੍ਹਾਂ ਨੇ ਆਪਣੀ ਗੱਲਬਾਤ ਦਾ ਸਕਰੀਨਸ਼ਾਟ ਟਵਿੱਟਰ 'ਤੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਹ ਚੰਗੇ ਦੋਸਤ ਬਣ ਗਏ ਹਨ। ਜਮਾਲ ਨੇ ਦੱਸਿਆ ਕਿ ਉਹ ਨਵੀਂ ਦਾਦੀ ਦੇ ਚੱਕਰ 'ਚ ਆਪਣੀ ਅਸਲੀ ਦਾਦੀ ਕੋਲ ਨਾ ਜਾ ਸਕਿਆ ਅਤੇ ਉਸ ਨੇ ਕੋਲੋਂ ਮੁਆਫੀ ਮੰਗ ਲਈ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਗਲਤੀ ਨਾਲ ਬਣਿਆ ਹੈ ਪਰ ਉਹ ਇਸ ਨੂੰ ਜਾਣ-ਬੁੱਝ ਕੇ ਅਤੇ ਦਿਲ ਤੋਂ ਨਿਭਾਅ ਰਹੇ ਹਨ।


Related News