ਪੀ.ਐੱਸ.ਜੀ.ਪੀ.ਸੀ. 'ਚੋਂ ਕੱਢੇ ਜਾਣ ਤੋਂ ਬਾਅਦ ਗੋਪਾਲ ਚਾਵਲਾ ਨੇ ਕੱਢੀ ਭੜਾਸ

Wednesday, Jul 17, 2019 - 04:43 PM (IST)

ਪੀ.ਐੱਸ.ਜੀ.ਪੀ.ਸੀ. 'ਚੋਂ ਕੱਢੇ ਜਾਣ ਤੋਂ ਬਾਅਦ ਗੋਪਾਲ ਚਾਵਲਾ ਨੇ ਕੱਢੀ ਭੜਾਸ

ਲਾਹੌਰ— ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮਤਭੇਦਾਂ ਨੂੰ ਦੂਰ ਕਰਨ ਲਈ ਐਤਵਾਰ ਨੂੰ ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਾਲੇ ਹੋਈ ਬੈਠਕ 'ਚ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਗੋਪਾਲ ਸਿੰਘ ਚਾਵਲਾ ਨੂੰ ਪੀ.ਐੱਸ.ਜੀ.ਪੀ.ਐੱਸ. 'ਚੋਂ ਕੱਢੇ ਜਾਣ ਦੀ ਅਧਿਕਾਰਕ ਪੁਸ਼ਟੀ ਕੀਤੀ ਗਈ ਸੀ। ਇਸ ਸਭ ਤੋਂ ਬਾਅਦ ਬਾਹਰ ਕੱਢੇ ਗਏ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੀ ਪੀ.ਐੱਸ.ਜੀ.ਪੀ.ਸੀ. ਨਾਲ ਨਰਾਜ਼ਗੀ ਭਰੀ ਆਡੀਓ ਵਾਇਰਲ ਹੋਈ ਹੈ, ਜਿਸ 'ਚ ਉਹ ਗੁਰਦੁਆਰਾ ਕਮੇਟੀ 'ਚੋਂ ਕੱਢੇ ਜਾਣ 'ਤੇ ਆਪਣੀ ਨਰਾਜ਼ਗੀ ਪ੍ਰਗਟਾ ਰਿਹਾ ਹੈ।

ਆਡੀਓ, ਜਿਹੜੀ ਕਿ ਗੋਪਾਲ ਚਾਵਲਾ ਦੀ ਦੱਸੀ ਜਾ ਰਹੀ ਹੈ, ਦੀ ਸ਼ੁਰੂਆਤ 'ਚ ਹੀ ਇਹ ਕਿਹਾ ਗਿਆ ਹੈ ਕਿ ਪੀ.ਐੱਸ.ਜੀ.ਪੀ.ਸੀ. ਗਰੁੱਪ 'ਚ ਮੇਰਾ ਆਖਰੀ ਸੰਦੇਸ਼। ਜੋ ਵੀ ਹੋਇਆ, ਉਹ ਬਹੁਤ ਗਲਤ ਹੋਇਆ ਹੈ। ਜੇਕਰ ਕਮੇਟੀ 'ਚੋਂ ਬਾਹਰ ਕੱਢਣਾ ਹੀ ਸੀ ਤਾਂ ਬਿਠਾ ਕੇ ਕਹਿ ਦਿੰਦੇ ਕਿ ਤੁਹਾਨੂੰ ਇਹ ਕੁਰਬਾਨੀ ਦੇਣੀ ਪਏਗੀ। ਪਾਕਿਸਤਾਨ ਨੇ ਉਸਦਾ ਕੌਡੀ ਜਿੰਨਾ ਵੀ ਮੁੱਲ ਨਹੀਂ ਪਾਇਆ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘੇ ਦੇ ਮਤਭੇਦਾਂ ਨੂੰ ਦੂਰ ਕਰਨ ਲਈ ਐਤਵਾਰ ਨੂੰ ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਾਲੇ ਦੂਜੇ ਦੌਰ ਦੀ ਵਾਰਤਾ ਹੋਈ ਸੀ, ਜਿਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ।


author

Baljit Singh

Content Editor

Related News