ਗੂਗਲ ਨੇ ਅਮਰੀਕੀ ਸੋਸ਼ਲ ਨੈੱਟਵਰਕਿੰਗ ਸਰਵਿਸ ‘ਪਾਰਲਰ’ ਮੋਬਾਇਲ ਐਪ ਹਟਾਇਆ

Saturday, Jan 09, 2021 - 09:44 PM (IST)

ਗੂਗਲ ਨੇ ਅਮਰੀਕੀ ਸੋਸ਼ਲ ਨੈੱਟਵਰਕਿੰਗ ਸਰਵਿਸ ‘ਪਾਰਲਰ’ ਮੋਬਾਇਲ ਐਪ ਹਟਾਇਆ

ਵਾਸ਼ਿੰਗਟਨ-ਗੂਗਲ ਨੇ ਅਮਰੀਕੀ ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਰਵਿਸ ‘ਪਾਰਲਰ’ ਦੇ ਮੋਬਾਇਲ ਐਪ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਗੂਗਲ ਦਾ ਦਾਅਵਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਟਵਿੱਟਰ ਦੀ ਥਾਂ ਪਲੇਅ ਸਟੋਰ ਤੋਂ ਇਸ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਅਮਰੀਕੀ ਤਕਨਾਲੋਜੀ ਸਮਾਚਾਰ ਵੈੱਬਸਾਈਟ ‘ਦਿ ਵਰਜ਼’ ਨੂੰ ਦਿੱਤੇ ਬਿਆਨ ’ਚ ਗੂਗਲ ਨੇ ਕਿਹਾ ਕਿ ਅਸੀਂ ਇਸ ਮੋਬਾਇਲ ਐਪ ’ਤੇ ਲਗਾਤਾਰ ਅਪਲੋਡ ਹੋ ਰਹੀਆਂ ਪੋਸਟਾਂ ਤੋਂ ਜਾਣੂ ਹਾਂ ਜੋ ਅਮਰੀਕਾ ’ਚ ਹਿੰਸਾ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਮੰਨਦੇ ਹਾਂ ਕਿ ਐਪ ’ਤੇ ਸਮੱਗਰੀ ਦੇ ਬਾਰੇ ’ਚ ਉਚਿਤ ਬਹਿਸ ਹੋ ਸਕਦੀ ਹੈ, ਹਾਲਾਂਕਿ ਇਕ ਐਪ ਨਾਲ ਹਿੰਸਾ ਨਾਲ ਸੰਬੰਧਿਤ ਪੂਰੀ ਪੋਸਟ ਨੂੰ ਤੁਰੰਤ ਹਟਾਉਣਾ ਮੁਸ਼ਕਲ ਹੈ। ਅਮਰੀਕਾ ’ਚ ਜਾਰੀ ਹਿੰਸਾ ਕਾਰਣ ਜਨਤਕ ਸੁਰੱਖਿਆ ਨੂੰ ਖਤਰੇ ਦੇ ਮੱਦੇਨਜ਼ਰ ਅਸੀਂ ਪਲੇਅ ਸਟੋਰ ਨੂੰ ਉਦੋਂ ਤੱਕ ਹਟਾ ਰਹੇ ਹਾਂ ਜਦੋਂ ਤੱਕ ਹਿੰਸਾ ਨਾਲ ਪੋਸਟ ਦੇ ਮੁੱਦਿਆਂ ਦਾ ਹੱਲ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ -ਅਮਰੀਕੀ ਸੰਸਦ 'ਚ ਹਿੰਸਾ ਤੋਂ ਦੁਖੀ 2 ਮੰਤਰੀਆਂ ਵਲੋਂ ਅਸਤੀਫਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News