Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
Saturday, Dec 12, 2020 - 05:19 PM (IST)
ਸਾਈਬੇਰੀਆ- ਕਈ ਵਾਰ ਇਕ ਛੋਟੀ ਜਿਹੀ ਗਲਤੀ ਕਿਸੇ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਰੂਸ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੂਗਲ ਮੈਪਸ ਦੀ ਇਕ ਛੋਟੀ ਜਿਹੀ ਗਲਤੀ ਕਾਰਨ 18 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਰੂਸ ਦੇ ਸਾਈਬੇਰੀਆ 'ਚ ਗੂਗਲ ਮੈਪਸ ਨੇ 18 ਸਾਲ ਦੇ ਇਕ ਨੌਜਵਾਨ ਨੂੰ ਗਲਤ ਰਸਤਾ ਦਸ ਦਿੱਤਾ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਦਰਅਸਲ, ਉਹ ਨੌਜਵਾਨ ਜਿਸ ਰਸਤੇ 'ਤੇ ਗਿਆ ਉਹ ਗਲਤ ਰਸਤਾ ਸੀ। ਰਾਤ ਦੇ ਸਮੇਂ ਉਥੋਂ ਦਾ ਤਾਪਮਾਨ -50 ਡਿਗਰੀ ਤਕ ਪਹੁੰਚ ਗਿਆ ਸੀ। ਇਥੇ ਉਹ ਨੌਜਵਾਨ ਆਪਣੇ ਦੋਸਤ ਨਾਲ ਫਸ ਗਿਆ। ਦੋਵੇਂ ਸੜਕ 'ਤੇ ਕਈ ਦਿਨਾਂ ਤਕ ਫਸੇ ਰਹੇ ਜਿਸ ਕਾਰਨ ਇਕ ਨੌਜਵਾਨ ਦੀ ਸਰਦੀ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਸਰਗੇ ਉਤਸੀਨੋਵ ਅਤੇ ਵਾਲਦੀਸਲਾਵ ਇਸਤੋਮਿਨ ਸਾਈਬੇਰੀਆ ਦੇ ਪੋਰਟ ਆਫ ਮੈਗੇਡਨ ਜਾ ਰਹੇ ਸਨ। ਉਨ੍ਹਾਂ ਦੋਵਾਂ ਨੂੰ ਰਸਤਾ ਨਹੀਂ ਪਤਾ ਸੀ, ਇਸ ਕਾਰਨ ਉਨ੍ਹਾਂ ਨੇ ਗੂਗਲ ਮੈਪਸ ਦੀ ਮਦਦ ਲਈ। ਇਸ ਦੇ ਚਲਦੇ ਉਹ ਗਲਤ ਦਿਸ਼ਾ 'ਚ ਚਲੇ ਗਏ। ਇਸ ਗਲਤੀ ਨਾਲ ਉਹ ਖ਼ਤਰਨਾਕ ਰੋਡ ਆਫ ਬੋਨਸ ਪਹੁੰਚ ਗਏ। ਇਹ ਥਾਂ ਰਾਤ ਦੇ ਸਮੇਂ ਕਾਫੀ ਖ਼ਤਰਨਾਕ ਮੰਨੀ ਜਾਂਦੀ ਹੈ। ਰਾਤ ਦੇ ਸਮੇਂ ਇਥੋਂ ਦਾ ਤਾਪਮਾਨ ਅਚਾਨਕ ਡਿੱਗ ਜਾਂਦਾ ਹੈ। ਸ਼ਾਰਟਕਟ ਦੇ ਚਕਰ 'ਚ ਗੂਗਲ ਮੈਪ ਨੇ ਦੋਵਾਂ ਨੂੰ ਅਜਿਹੇ ਰਸਤੇ 'ਤੇ ਭੇਜ ਦਿੱਤਾ ਜੋ ਬੰਦ ਸੀ।
ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ
ਇਹ ਰਸਤਾ ਬਹੁਤ ਖ਼ਤਰਨਾਕ ਸੀ ਅਤੇ ਗੂਗਲ ਮੈਪ ਦੇ ਚਕਰ 'ਚ ਦੋਵੇਂ ਨੌਜਵਾਨ ਦੁਨੀਆ ਦੀ ਸਭ ਤੋਂ ਠੰਡੀ ਥਾਂ 'ਤੇ ਪਹੁੰਚ ਗਏ। ਜਿਸ ਸੜਕ 'ਤੇ ਇਹ ਦੋਵੇਂ ਪਹੁੰਚੇ, ਇਹ ਸੜਕ ਪੂਰੀ ਤਰ੍ਹਾਂ ਬਰਫ ਨਾਲ ਢਕੀ ਹੋਈ ਸੀ। ਠੰਡ ਵਧਣ ਕਾਰਨ ਉਨ੍ਹਾਂ ਦੀ ਕਾਰ ਦੇ ਰੇਡੀਏਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੋਵਾਂ ਨੂੰ ਪਤਾ ਨਹੀਂ ਸੀ ਇੰਨੀ ਜ਼ਿਆਦਾ ਠੰਡ ਨਾਲ ਕਿਵੇਂ ਨਿਪਟਨਾ ਹੈ। ਦੋਵਾਂ ਦੀ ਕਾਰ ਰੁਕ ਗਈ ਅਤੇ ਉਹ ਕਾਰ ਦੇ ਅੰਦਰ ਖੁਦ ਨੂੰ ਗਰ ਨਹੀਂ ਰੱਖ ਸਕੇ। ਇਸ ਲਈ ਉਨ੍ਹਾਂ 'ਚੋਂ ਇਕ ਨੌਜਵਾਨ ਦੀ ਬਰਫ ਜੰਮਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਦੂਜੇ ਦੇ ਵੀ ਹੱਥ-ਪੈਰ ਬੁਰੀ ਤਰ੍ਹਾਂ ਜੰਮ ਗਏ। ਸਰਗੇ ਦਾ ਪੂਰਾ ਸਰੀਰ ਪੱਥਰ ਦੀ ਤਰ੍ਹਾਂ ਜੰਮਿਆ ਹੋਇਆ ਮਿਲਿਆ। ਉਥੇ ਹੀ ਵਾਲਦੀਸਲਾਵ ਜੀਊਂਦਾ ਜ਼ਰੂਰ ਹੈ ਪਰ ਉਹ ਵੀ ਕਾਫੀ ਬੁਰੀ ਹਾਲਤ 'ਚ ਹੈ। ਡਾਕਟਰਾਂ ਨੇ ਦੱਸਿਆ ਕਿ ਸਰਗੇ ਦੀ ਮੌਤ ਹਾਈਪਰਥੇਮੀਆ ਕਾਰਨ ਹੋਈ ਹੈ।
ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ
ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ
ਸਰਗੇ ਦੀ ਮੌਤ ਜਿਸ ਸੜਕ 'ਤੇ ਹੋਏ, ਉਹ 'ਮੌਤ ਦੀ ਸੜਕ' ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਸੜਕ ਨੂੰ ਬਣਾਉਣਲਈ ਸਟਾਲਿਨ ਨੇ ਰਾਜਨੀਤਿਕ ਕੈਦੀਆਂ ਦਾ ਸਹਾਰਾ ਲਿਆ ਸੀ। 10 ਲੱਖ ਲੋਕਾਂ ਦੀ ਜਾਨ ਇਸ ਸੜਕ ਨੂੰ ਬਣਾਉਣ ਦੌਰਾਨ ਗਈ ਸੀ। Yakutsk ਤੋਂ port of Magadan ਦੀ ਦੂਰੀ ਕੋਲਿਮਾ ਫੇਡਰਲ ਹਾਈਵੇ ਰਾਹੀਂ 1900 ਕਿਲੋਮੀਟਰ ਹੈ। ਉਥੇ ਹੀ ਰੋਡ ਆਫ ਬੋਨਸ ਤੋਂ ਹੋ ਕੇ ਜਾਣ 'ਤੇ ਇਸ ਦੀ ਦੂਰੀ 1733 ਕਿਲੋਮੀਟਰ ਹੈ। ਸਾਲ 1970 ਤੋਂ ਬਾਅਦ ਇਸ ਸੜਕ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ।