ਇਸ ਦੇਸ਼ ਦੇ ਪਬਾਂ ''ਚ ਗੁੱਡ ਫ੍ਰਾਈਡੇਅ ''ਤੇ ਸ਼ਰਾਬ ਸਬੰਧੀ ਪਾਬੰਦੀ ਹਟੀ

03/30/2018 10:09:29 PM

ਡਬਲਿਨ— ਆਇਰਲੈਂਡ 'ਚ ਸ਼ਰਾਬ ਪਰੋਸਣ ਵਾਲੇ ਹੋਟਲਾਂ ਨੇ ਗੁੱਡ ਫਲਾਈਡੇ ਦੇ ਮੌਕੇ 'ਤੇ ਸ਼ਰਾਬ ਪਰੋਸਣ 'ਤੇ ਲਗਭਗ ਇਕ ਸਦੀ ਪੁਰਾਣੀ ਪਾਬੰਦੀ ਨੂੰ ਹਟਾ ਦਿੱਤਾ ਹੈ। ਬੀਸੀਸੀ ਦੀ ਰਿਪੋਰਟ ਮੁਤਾਬਕ ਆਇਰਲੈਂਡ 'ਚ ਪਬ ਸਵੇਰੇ 10.30 ਵਜੇ ਤੋਂ ਲੈ ਕੇ ਇਸ ਦੇ ਬੰਦ ਹੋਣ ਦੇ ਸਮੇਂ ਦੇਰ ਰਾਤ 12.30 ਤੱਕ ਈਸਟਰ 'ਤੇ ਮੌਜ ਮਸਤੀ ਕਰਨ ਦੇ ਸ਼ੌਕੀਨ ਲੋਕਾਂ ਦਾ ਸਵਾਗਤ ਕਰਨਗੇ। ਜਨਵਰੀ 'ਚ ਪਾਸ ਇਕ ਨਵੇਂ ਬਿੱਲ 'ਚ ਇਸ ਦੀ ਆਗਿਆ ਦਿੱਤੀ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਪਿਛਲੇ ਸਾਲ ਆਇਰਿਸ਼ ਸੈਨੇਟ 'ਚ ਬਿੱਲ ਪਾਸ ਕੀਤਾ ਗਿਆ ਸੀ। ਵਿੰਟਨਰਸ ਫੈਡਰੇਸ਼ਨ ਆਫ ਆਇਰਲੈਂਡ ਦੇ ਮੁਤਾਬਕ ਨਵੇਂ ਨਿਯਮ ਦੇ ਨਾਲ ਈਸਟਰ ਸੀਜ਼ਨ 'ਚ ਸ਼ਰਾਬ ਦੀ ਵਿੱਕਰੀ ਨਾਲ ਲਗਭਗ 3.5 ਕਰੋੜ ਪਾਊਂਡ ਦਾ ਕਮਾਈ ਹੋ ਸਕਦੀ ਹੈ, ਕਿਉਂਕਿ ਇਸ ਸਮੇਂ ਆਇਰਲੈਂਡ 'ਚ ਸੈਲਾਨੀਆਂ ਦੀ ਭੀੜ ਰਹਿੰਦੀ ਹੈ।


Related News