ਕਰੋੜਾਂ ਰੁਪਏ ਦਾ 'ਗੋਲਡਨ ਟਾਇਲਟ' ਚੋਰੀ, 4 ਵਿਅਕਤੀਆਂ 'ਤੇ ਲਗਾਏ ਗਏ ਦੋਸ਼

Wednesday, Nov 08, 2023 - 10:31 AM (IST)

ਕਰੋੜਾਂ ਰੁਪਏ ਦਾ 'ਗੋਲਡਨ ਟਾਇਲਟ' ਚੋਰੀ, 4 ਵਿਅਕਤੀਆਂ 'ਤੇ ਲਗਾਏ ਗਏ ਦੋਸ਼

ਇੰਟਰਨੈਸ਼ਨਲ ਡੈਸਕ- 4 ਸਾਲ ਪਹਿਲਾਂ ਯੂ.ਕੇ ਦੇ ਆਕਸਫੋਰਡਸ਼ਾਇਰ ਦੇ ਬਲੇਨਹਾਈਮ ਪੈਲੇਸ ਤੋਂ 18 ਕੈਰੇਟ ਸੋਨੇ ਦਾ ਬਣਿਆ ਇੱਕ ਕਮੋਡ ਚੋਰੀ ਹੋਇਆ ਸੀ, ਹੁਣ ਇਸ ਮਾਮਲੇ ਵਿੱਚ ਚਾਰ ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਇਹਨਾਂ 'ਚ 38 ਸਾਲਾ ਮਾਈਕਲ ਜੋਨਸ ਅਤੇ ਆਕਸਫੋਰਡ ਦੇ 39 ਸਾਲਾ ਜੇਮਸ ਸ਼ੀਨ 'ਤੇ ਚੋਰੀ ਦਾ ਦੋਸ਼ ਹੈ। ਅਸਕੋਟ ਦੇ 35 ਸਾਲਾ ਫਰੈਡ ਡੋਅ ਅਤੇ ਲੰਡਨ ਦੇ 39 ਸਾਲਾ ਬੋਰਾ ਗੁਕੂਕ 'ਤੇ ਜਾਇਦਾਦ ਦੇ ਤਬਾਦਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਸਾਰਿਆਂ ਨੂੰ 28 ਨਵੰਬਰ ਨੂੰ ਆਕਸਫੋਰਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਹਾਲਾਂਕਿ ਅਜੇ ਤੱਕ ਕਿਸੇ ਦੇ ਖ਼ਿਲਾਫ਼ ਇਹ ਜੁਰਮ ਸਾਬਤ ਨਹੀਂ ਹੋਇਆ ਹੈ।

PunjabKesari

ਇਹ ਮਾਮਲਾ 14 ਸਤੰਬਰ, 2019 ਦਾ ਹੈ, ਜਦੋਂ ਇਸਨੂੰ ਇੱਕ ਕਲਾ ਪ੍ਰਦਰਸ਼ਨੀ ਦੌਰਾਨ ਰੱਖਿਆ ਗਿਆ ਸੀ। ਬਲੇਨਹਾਈਮ ਪੈਲੇਸ ਯੂ.ਕੇ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ ਸਥਾਨ ਹੈ। ਚੋਰ ਆਕਸਫੋਰਡਸ਼ਾਇਰ ਵਿਚ ਉਸ ਦੇ ਮਹਿਲ ਵਿਚ ਦਾਖਲ ਹੋ ਕੇ ਅਤੇ ਕਮੋਡ ਨੂੰ ਉਖਾੜ ਕੇ ਫਰਾਰ ਹੋ ਗਏ। ਟਾਇਲਟ ਦਾ ਨਾਂ ਅਮਰੀਕਾ ਸੀ। ਇਸ ਦੀ ਕੀਮਤ 50 ਲੱਖ ਪੌਂਡ ਯਾਨੀ 50 ਕਰੋੜ ਰੁਪਏ ਤੋਂ ਜ਼ਿਆਦਾ ਸੀ। ਚੋਰਾਂ ਨੇ ਇਸ ਨੂੰ ਲੱਕੜ ਦੇ ਫਰਸ਼ ਤੋਂ ਉਖਾੜ ਦਿੱਤਾ ਸੀ, ਜਿਸ ਨਾਲ ਮਹਿਲ ਵਿਚ ਹੜ੍ਹ ਆ ਗਿਆ ਅਤੇ ਭਾਰੀ ਨੁਕਸਾਨ ਹੋਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸਿੱਖ MP ਨੇ ਨਿਆਂ ਸਕੱਤਰ ਨੂੰ ਲਿਖਿਆ ਪੱਤਰ, ਸਿੱਖਾਂ ਦੇ ਅਧਿਕਾਰਾਂ ਦੇ ਸਨਮਾਨ ਦੀ ਕੀਤੀ ਮੰਗ

ਸਾਬਕਾ ਪੀ.ਐੱਮ ਚਰਚਿਲ ਦੇ ਕਮਰੇ ਨੇੜੇ ਲਗਾਇਆ ਗਿਆ ਸੀ ਕਮੋਡ 

ਪੈਲੇਸ ਵਿਚ ਇਹ ਕਮੋਡ ਚਰਚਿਲ ਦੇ ਕਮਰੇ ਨੇੜੇ ਲਗਾਇਆ ਗਿਆ ਸੀ, ਜਿੱਥੇ ਉਸ ਦਾ ਜਨਮ ਹੋਇਆ ਸੀ। ਇਸ ਟਾਇਲਟ ਨੂੰ ਇਤਾਲਵੀ ਕਲਾਕਾਰ ਮੌਰੀਜ਼ਿਓ ਕੈਟੇਲਨ ਨੇ ਬਣਾਇਆ ਹੈ। ਇਹ ਟਾਇਲਟ ਉਨ੍ਹਾਂ ਦੀ ਕਲਾ ਪ੍ਰਦਰਸ਼ਨੀ ਵਿਕਟਰੀ ਇਜ਼ ਨਾਟ ਐਨ ਆਪਸ਼ਨ ਵਿੱਚ ਲਗਾਇਆ ਗਿਆ ਸੀ। ਇੱਥੇ ਦੱਸ਼ ਦਈਏ ਕਿ ਗੋਲਡਨ ਟਾਇਲਟ ਨੂੰ ਇੱਕ ਵਾਰ 2016 ਵਿੱਚ ਨਿਊਯਾਰਕ ਦੇ ਗੁਗਨਹਾਈਮ ਮਿਊਜ਼ੀਅਮ ਵਿੱਚ ਵੀ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਇਹ ਕਮੋਡ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਧਾਰ 'ਤੇ ਵੀ ਦਿੱਤਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


author

Vandana

Content Editor

Related News