ਸੋਨੇ ਦੇ ਬਾਥ ਟੱਬ 'ਚ ਨਹਾਉਂਦੀ ਹੈ ਇਹ ਕੁੜੀ, ਰਹਿੰਦੀ ਹੈ ਇਸ ਆਲੀਸ਼ਾਨ ਮਹਿਲ 'ਚ (ਤਸਵੀਰਾਂ)

12/8/2017 2:44:12 PM

ਸਾਊਥ ਕੈਰੋਲੀਨਾ(ਬਿਊਰੋ)—ਫਾਰਮੂਲਾ ਵਨ ਰੇਸਿੰਗ ਦੇ ਸੀ.ਈ.ਓ ਰਹਿ ਚੁੱਕੇ ਬਰਨੀ ਐਸਲੇਸਟੋਨ ਦੀ ਧੀ ਟਮਾਰਾ ਐਸਲੇਸਟੋਨ ਕੈਨਸਿੰਗਟਨ ਮੈਂਸ਼ਨ ਵਿਚ ਆਪਣੇ ਪਤੀ ਜੇ ਰੂਟਲੈਂਡ ਨਾਲ ਰਹਿੰਦੀ ਹੈ। ਟਮਾਰਾ ਦੀ ਲਗਜ਼ਰੀ ਜ਼ਿੰਦਗੀ ਦਾ ਅੰਦਾਜਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਉਹ ਸੋਨੇ ਦੇ ਬਾਥ ਟੱਬ ਵਿਚ ਨਹਾਉਂਦੀ ਹੈ। ਕੁੱਝ ਸਮਾਂ ਪਹਿਲਾਂ ਟਮਾਰਾ ਨੇ ਆਪਣੀ ਲਗਜ਼ਰੀ ਜ਼ਿੰਦਗੀ ਦਾ ਖੁਲਾਸਾ ਇਕ ਰੀਐਲਿਟੀ ਸ਼ੋਅ ਵਿਚ ਕੀਤਾ। ਉਨ੍ਹਾਂ ਦੇ  ਆਲੀਸ਼ਾਨ ਮੈਂਸ਼ਨ ਵਿਚ 57 ਕਮਰੇ ਹਨ ਜਿੱਥੇ 50 ਨੌਕਰ ਕੰਮ ਕਰਦੇ ਹਨ।
ਆਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਹੈ ਟਮਾਰਾ ਦਾ ਲਗਜ਼ਰੀ ਲਾਈਫਸਟਾਇਲ?
ਟਮਾਰਾ ਕੋਲ ਬੀਰਕਿੰਨਜ਼ ਦੇ ਬੈਗਾਂ ਦੀ ਭਰਮਾਰ ਹੈ। ਇਹ ਇਕ ਅਜਿਹੀ ਕੰਪਨੀ ਹੈ ਜੋ ਸਿਰਫ ਸੈਲੀਬ੍ਰਿਟੀ ਲਈ ਹੀ ਬੈਗ ਬਣਾਉਂਦੀ ਹੈ। ਉਨ੍ਹਾਂ  ਦੇ ਹਰ ਬੈਗ ਦੀ ਕੀਮਤ 50 ਲੱਖ ਤੋਂ ਜ਼ਿਆਦਾ ਹੈ। ਉਨ੍ਹਾਂ ਦੇ ਮਹਿੰਗੇ ਵਾਰਡਰੋਬ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਦੁਨੀਆ ਭਰ  ਦੇ ਨਾਮੀ ਬਰਾਂਡ ਜਿਵੇਂ ਵਿਕਟੋਰੀਆ ਸੀਕਰੇਟ ਦੀ 81 ਜੋੜੀ ਨਾਈਟ ਡਰੈਸਜ਼ ਟਮਾਰਾ ਕੋਲ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਕੋਲ ਜੁੱਤੀਆਂ ਦੀ ਵੀ ਖਾਸ ਕਲੈਕਸ਼ਨ ਹੈ, ਜਿਸ ਵਿਚ ਗੁਚੀ ਤਰ੍ਹਾਂ ਦੇ ਨਾਮੀ ਬਰਾਂਡ ਦੇ ਬੇਸ਼ਕੀਮਤੀ ਸ਼ੁਜ਼ ਹਨ।
ਟਮਾਰਾ ਦੀ ਧੀ ਸੋਫੀਆ ਵੀ ਜਿਊਂਦੀ ਹੈ ਅਜਿਹੀ ਲਗਜ਼ਰੀ ਜ਼ਿੰਦਗੀ
ਟਮਾਰਾ ਨੇ ਆਪਣੀ ਧੀ ਸੋਫੀਆ ਲਈ ਬੇਹੱਦ ਖੂਬਸੂਰਤ ਡੌਲ ਹਾਊਸ ਬਣਾਇਆ ਹੈ। ਇਸ ਵਿਚ ਬਰਫ ਨਾਲ ਬਣਿਆ ਇਕ ਪੈਲੇਸ ਵੀ ਹੈ ਜਿੱਥੇ ਟਮਾਰਾ ਸੋਫੀਆ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦੀ ਹਨ। ਮੀਡੀਆ ਰਿਪੋਰਟ ਅਨੁਸਾਰ ਟਮਾਰਾ ਦੇ ਨਾਮ 20 ਅਰਬ ਦੀ ਜਾਇਦਾਦ ਹੈ। 2013 ਵਿਚ ਹੋਏ ਟਮਾਰਾ ਦੇ ਵਿਆਹ ਵਿਚ 60 ਕਰੋੜ ਖਰਚ ਕੀਤੇ ਸਨ।