ਪ੍ਰੇਮਿਕਾ ਭੇਜਦੀ ਸੀ ਅਜਿਹੇ ਮੈਸਜ ਕਿ ਪ੍ਰੇਮੀ ਨੇ ਕਰ ਲਈ ਆਤਮ ਹੱਤਿਆ, ਹੈਰਾਨ ਕਰਨ ਵਾਲਾ ਹੈ ਮਾਮਲਾ

Friday, Jun 09, 2017 - 02:51 PM (IST)

ਪ੍ਰੇਮਿਕਾ ਭੇਜਦੀ ਸੀ ਅਜਿਹੇ ਮੈਸਜ ਕਿ ਪ੍ਰੇਮੀ ਨੇ ਕਰ ਲਈ ਆਤਮ ਹੱਤਿਆ, ਹੈਰਾਨ ਕਰਨ ਵਾਲਾ ਹੈ ਮਾਮਲਾ

ਵਾਸ਼ਿੰਗਟਨ— ਅਮਰੀਕਾ ਦੀ 20 ਸਾਲਾ ਮਿਸ਼ੇਲ ਕਾਰਟਰ ਨਾਂ ਦੀ ਕੁੜੀ ਖਿਲਾਫ ਕੇਸ ਚੱਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਨੇ ਆਪਣੇ ਪ੍ਰੇਮੀ ਕੋਨਰੇਡ ਰਾਏ ਨੂੰ ਆਤਮ ਹੱਤਿਆ ਕਰਨ ਲਈ ਪ੍ਰੇਰਿਤ ਕੀਤਾ ਸੀ। ਉਸ ਨੇ ਇਸ ਗੱਲ ਦੀ ਭਣਕ ਆਪਣੇ ਪ੍ਰੇਮੀ ਨੂੰ ਵੀ ਨਾ ਲੱਗਣ ਦਿੱਤੀ ਕਿ ਉਹ ਉਸ ਨੂੰ ਆਤਮ ਹੱਤਿਆ ਕਰਨ ਲਈ ਤਿਆਰ ਕਰ ਰਹੀ ਹੈ। ਕਾਰਟਰ ਦੇ ਕਈ ਮੈਸਜ ਅਤੇ ਈ.ਮੇਲਜ਼ ਹੀ ਉਸ ਦੇ ਖਿਲਾਫ ਸਬੂਤ ਬਣ ਗਏ ਹਨ। 12 ਜੁਲਾਈ 2014 ਨੂੰ ਉਸ ਨੇ ਲਿਖਿਆ ,''ਕੋਨਰੇਡ ਤੈਨੂੰ ਇਹ (ਆਤਮ-ਹੱਤਿਆ) ਕਰਨ ਦੀ ਜ਼ਰੂਰਤ ਹੈ, ਤੂੰ ਇਸ ਲਈ ਇਕਦਮ ਤਿਆਰ ਹੈ, ਤੂੰ ਬਸ ਜਰਨੇਟਰ ਆਨ ਕਰ ਅਤੇ ਆਜ਼ਾਦ ਹੋ ਜਾ।''
ਇਸ ਤੋਂ ਬਾਅਦ ਵੀ ਉਹ ਉਸ ਨੂੰ ਇਸ ਤਰ੍ਹਾਂ ਦੇ ਮੈਸਜ ਭੇਜਦੀ ਰਹੀ। 
''ਆਖਿਰਕਾਰ ਹੁਣ ਤੂੰ ਸਵਰਗ 'ਚ ਖੁਸ਼ ਹੋਣ ਲਈ ਜਾ ਰਿਹਾ ਹੈ। ਡਰਨਾ ਤਾਂ ਨਾਰਮਲ ਗੱਲ ਹੈ, ਬਸ ਤੂੰ ਮਰਨ ਵਾਲਾ ਹੀ ਹੈਂ।''
''ਤੂੰ ਆਪਣੇ ਸੁਸਾਇਡ ਨੂੰ ਨਾ ਟਾਲ।'' 
ਉਸ ਨੇ ਇਹ ਵੀ ਲਿਖਿਆ ਸੀ,'' ਤੂੰ ਮੈਨੂੰ ਦੱਸਿਆ ਕਿ ਤੇਰੀ ਮਾਂ ਨੇ ਤੈਨੂੰ ਕੰਪਿਊਟਰ 'ਤੇ ਸੁਸਾਇਡ ਨਾਲ ਜੁੜੀਆਂ ਚੀਜ਼ਾਂ ਨੂੰ ਦੇਖਦਿਆਂ ਦੇਖ ਲਿਆ ਹੈ ਅਤੇ ਤੈਨੂੰ ਕੁੱਝ ਕਿਹਾ ਨਹੀਂ। ਇਸ ਦਾ ਮਤਲਬ ਇਹ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਤੇਰੇ ਦਿਮਾਗ 'ਚ ਹੈ ਅਤੇ ਉਹ ਵੀ ਇਸ ਲਈ ਤਿਆਰ ਹੋ ਰਹੀ ਹੈ। ਤੇਰੀ ਮਾਂ ਤੈਨੂੰ ਹਮੇਸ਼ਾ ਆਪਣੇ ਦਿਲ 'ਚ ਰੱਖੇਗੀ।'' 
ਅਗਲੀ ਸਵੇਰ ਕੋਨਰੇਡ ਆਪਣੀ ਕਾਰ 'ਚ ਮਰਿਆ ਹੋਇਆ ਮਿਲਿਆ ਸੀ। ਜਾਂਚ 'ਚ ਪਤਾ ਲੱਗਾ ਕਿ ਕਾਰਬਨ ਮੋਨੋਆਕਸਾਈਡ ਦੇ ਕਾਰਨ ਕੋਨਰੇਡ ਦੀ ਮੌਤ ਹੋ ਗਈ। 

PunjabKesari
ਕਾਨਰੇਡ ਦੀ ਮਾਂ ਨੇ ਕਿਹਾ ਕਿ ਉਸ ਨੂੰ ਲੱਗਾ ਸੀ ਕਿ ਉਸਦਾ ਬੇਟਾ ਡਿਪਰੈਸ਼ਨ 'ਚ ਹੈ ਪਰ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਹ ਆਤਮ-ਹੱਤਿਆ ਕਰਨ ਜਾ ਰਿਹਾ ਹੈ। ਕਾਰਟਰ ਆਪਣੇ ਆਪ ਨੂੰ ਇਕ ਦੁਖੀ ਪ੍ਰੇਮਿਕਾ ਦੇ ਰੂਪ 'ਚ ਪੇਸ਼ ਕਰ ਰਹੀ ਹੈ ਤਾਂ ਕਿ ਲੋਕ ਉਸ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਣ ਪਰ ਅਮਰੀਕੀ ਸੰਵਿਧਾਨ ਮੁਤਾਬਕ ਆਤਮ ਹੱਤਿਆ ਲਈ ਉਕਸਾਉਣ ਵਾਲੇ ਦਾ ਬਚਾਅ ਨਹੀਂ ਹੋ ਸਕਦਾ। ਇਸ ਲਈ ਉਸ ਦੇ ਕੇਸ ਦੀ ਸੁਣਵਾਈ ਚੱਲ ਰਹੀ ਹੈ।

PunjabKesari


Related News