ਮਰਦੇ ਹੋਏ ਪ੍ਰੇਮੀ ਨੂੰ ਪ੍ਰੇਮਿਕਾ ਨੇ ਦਾਨ ਕਰ ਦਿੱਤੀ ਕਿਡਨੀ,7 ਮਹੀਨਿਆਂ ਮਗਰੋਂ ਪ੍ਰੇਮੀ ਨੇ ਚਾੜ੍ਹ ਦਿੱਤਾ ਨਵਾਂ ਚੰਨ

Saturday, Jul 09, 2022 - 11:09 AM (IST)

ਮਰਦੇ ਹੋਏ ਪ੍ਰੇਮੀ ਨੂੰ ਪ੍ਰੇਮਿਕਾ ਨੇ ਦਾਨ ਕਰ ਦਿੱਤੀ ਕਿਡਨੀ,7 ਮਹੀਨਿਆਂ ਮਗਰੋਂ ਪ੍ਰੇਮੀ ਨੇ ਚਾੜ੍ਹ ਦਿੱਤਾ ਨਵਾਂ ਚੰਨ

ਕੈਲੀਫੋਰਨੀਆ (ਇੰਟ.)– ਪਿਆਰ ਇਕ ਖ਼ੂਬਸਰੂਤ ਅਹਿਸਾਸ ਹੈ। ਇਸ ਵਿਚ ਲੋਕ ਆਪਣੇ ਪਾਰਟਨਰ ਦੀ ਸਲਾਮਤੀ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਪਰ ਜਦੋਂ ਇਸ ਰਿਸ਼ਤੇ ਵਿਚ ਧੋਖਾ ਮਿਲਦਾ ਹੈ ਤਾਂ ਸਾਹਮਣੇ ਵਾਲਾ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਬ੍ਰੇਕਅੱਪ ਆਪਣੇ ਆਪ ਵਿਚ ਹੀ ਕਾਫ਼ੀ ਟਫ ਹੁੰਦਾ ਹੈ ਪਰ ਜੇਕਰ ਇਸ ਵਿਚ ਪੈਸੇ ਅਤੇ ਫੀਲਿੰਗਸ ਗੁਆਉਣ ਦੇ ਨਾਲ ਹੀ ਬਾਡੀ ਆਰਗਨ ਵੀ ਗੁਆ ਦਿੱਤਾ ਗਿਆ ਹੋਵੇ ਤਾਂ? ਕੈਲੀਫੋਰਨੀਆ ਦੀ ਰਹਿਣ ਵਾਲੀ ਕੋਲੀਨ ਦੇ ਨਾਲ ਕੁਝ ਅਜਿਹਾ ਹੀ ਹੋਇਆ। ਕੋਲੀਨ ਨੇ ਜਿਸ ਪ੍ਰੇਮੀ ਦੀ ਜਾਨ ਬਚਾਉਣ ਲਈ ਉਸ ਨੂੰ ਆਪਣੀ ਇਕ ਕਿਡਨੀ ਦਾਨ ਕਰ ਦਿੱਤੀ, ਉਸੇ ਨੇ ਉਸ ਨੂੰ ਧੋਖਾ ਦਿੱਤਾ, ਉਸ ਨੇ ਦੂਜੀ ਲੜਕੀ ਲਈ ਕੋਲੀਨ ਨਾਲ ਬ੍ਰੇਕਅੱਪ ਕਰ ਲਿਆ।

ਇਹ ਵੀ ਪੜ੍ਹੋ: ਫੇਸਬੁੱਕ ਤੇ ਟਵਿਟਰ ਨੇ ਸ਼ਿੰਜੋ ਆਬੇ ’ਤੇ ਹਮਲੇ ਨਾਲ ਸਬੰਧਤ ਵੀਡੀਓਜ਼ ਨੂੰ ਹਟਾਇਆ

ਕੋਲੀਨ ਬਚਪਨ ਤੋਂ ਹੀ ਆਪਣੇ ਘਰ ਦੇ ਕੋਲ ਰਹਿਣ ਵਾਲੇ ਇਕ ਲੜਕੇ ਨਾਲ ਰਿਲੇਸ਼ਨਸ਼ਿਪ ਵਿਚ ਸੀ। ਪਹਿਲਾਂ ਦੋਵਾਂ ਦਾ ਰਿਸ਼ਤਾ ਦੋਸਤੀ ਦਾ ਸੀ, ਫਿਰ ਪਿਆਰ ਵਿਚ ਬਦਲ ਗਿਆ। ਜਦੋਂ ਦੋਵੇਂ 17 ਸਾਲ ਦੇ ਸਨ, ਉਦੋਂ ਪਤਾ ਲੱਗਾ ਕਿ ਲੜਕਾ ਕ੍ਰੋਨਿਕ ਡਿਜੀਜ਼ ਤੋਂ ਪੀੜਤ ਹੈ। ਉਸ ਨਾਲ ਬੇਪਨਾਹ ਪਿਆਰ ਕਰਨ ਵਾਲੀ ਕੋਲੀਨ ਆਪਣੇ ਪ੍ਰੇਮੀ ਦੀ ਤਕਲੀਫ਼ ਨੂੰ ਦੇਖ ਨਹੀਂ ਸਕੀ। ਉਸ ਨੇ ਇੰਨੀ ਘੱਟ ਉਮਰ ਵਿਚ ਹੀ ਲੜਕੇ ਨੂੰ ਆਪਣੀ ਇਕ ਕਿਡਨੀ ਦਾਨ ਵਿਚ ਦੇ ਦਿੱਤੀ ਪਰ ਉਸ ਨੂੰ ਕੀ ਪਤਾ ਸੀ ਕਿ ਸਮਝਦਾਰੀ ਦੀ ਉਮਰ ਵਿਚ ਜਦੋਂ ਗੱਲ ਰਿਸ਼ਤਿਆਂ ਨੂੰ ਸੀਰੀਅਸਲੀ ਲੈਣ ਦੀ ਆਵੇਗੀ ਤਾਂ ਉਸ ਨੂੰ ਬਦਲੇ ਵਿਚ ਧੋਖਾ ਮਿਲੇਗਾ। ਆਪਣੇ ਨਾਲ ਹੋਈ ਇਸ ਘਟਨਾ ਨੂੰ ਖੁਦ ਕੋਲੀਨ ਨੇ ਲੋਕਾਂ ਨਾਲ ਸ਼ੇਅਰ ਕੀਤਾ। ਕੋਲੀਨ ਨੇ ਆਪਣੀ ਸਟੋਰੀ ਇਕ ਟੀ. ਵੀ. ਸ਼ੋਅ ਵਿਚ ਹੋਸਟ ਨੂੰ ਦੱਸੀ। ਉਸ ਨੇ ਸੋਚਿਆ ਸੀ ਕਿ ਕਿਡਨੀ ਦੇਣ ਦਾ ਫੈਸਲਾ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਏਗਾ ਪਰ ਅਜਿਹਾ ਕੁਝ ਨਹੀਂ ਹੋਇਆ। ਕਿਡਨੀ ਲੈਣ ਦੇ ਸਿਰਫ਼ 7  ਮਹੀਨਿਆਂ ਬਾਅਦ ਹੀ ਉਸ ਦਾ ਪ੍ਰੇਮੀ ਕਿਸੇ ਹੋਰ ਲੜਕੀ ਦੇ ਨਾਲ ਭੱਜ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇਆ ਦਿਹਾਂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News