ਨਿਕਾਹ ਦਾ ਪ੍ਰਸਤਾਵ ਠੁਕਰਾਉਣ ’ਤੇ ਮਾਡਲ ਲੜਕੀ ਦਾ ਪ੍ਰੇਮੀ ਨੇ ਗੋਲੀ ਮਾਰ ਕੇ ਕੀਤਾ ਕਤਲ

05/14/2022 8:49:38 PM

ਗੁਰਦਾਸਪੁਰ/ਲਾਹੌਰ (ਜ. ਬ.)-ਲਾਹੌਰ ਦੇ ਮਾਡਲ ਟਾਊਨ ਇਲਾਕੇ ’ਚ ਇਕ 24 ਸਾਲਾ ਮਾਡਲ ਲੜਕੀ ਦਾ ਉਸ ਦੇ ਪ੍ਰੇਮੀ ਨੇ ਇਸ ਲਈ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਦੋਸਤ ਨਾਲ ਨਿਕਾਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਲਾਹੌਰ ਵਾਸੀ ਸਾਮੀਆਂ ਦੇ ਬਾਗਵਾਨਪੁਰਾ ਵਾਸੀ ਸੁਲੇਮਾਨ ਨਵਾਜ਼ ਨਾਲ ਪ੍ਰੇਮ ਸਬੰਧ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ 1 ਜੂਨ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

ਸੁਲੇਮਾਨ ਚਾਹੁੰਦਾ ਸੀ ਕਿ ਸਾਮੀਆਂ ਨਾਲ ਉਸ ਦਾ ਨਿਕਾਹ ਹੋਵੇ ਪਰ ਸਾਮੀਆਂ ਕਿਸੇ ਵੀ ਹਾਲਤ ’ਚ ਹੁਣ ਸੁਲੇਮਾਨ ਨਾਲ ਨਿਕਾਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਉਸ ਨੇ ਸੁਲੇਮਾਨ ਨੂੰ ਸਪਸ਼ੱਟ ਇਨਕਾਰ ਕਰ ਦਿੱਤਾ, ਜਿਸ ’ਤੇ ਗੁੱਸੇ ’ਚ ਆਏ ਸੁਲੇਮਾਨ ਨੇ ਸਾਮੀਆਂ ਦੇ ਸਿਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਜਾਖੜ ਦੇ ਅਸਤੀਫ਼ੇ ਨੂੰ ਲੈ ਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ

 

 

 

 

 

 


Manoj

Content Editor

Related News